

ਭਾਰਤ ਦੇ ਡੀਪੀ ਮਨੂ ਨੇ ਸ਼ਨਿਚਰਵਾਰ ਨੂੰ ਤਾਇਪੇ ਵਿੱਚ 81.58 ਮੀਟਰ ਥਰੋਅ ਨਾਲ ਤਾਇਵਾਨ ਓਪਨ 2024 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ ਆਪਣਾ ਸਰਬੋਤਮ ਥਰੋਅ ਰਿਕਾਰਡ ਕੀਤਾ। ਮਨੂ ਨੇ 78.32 ਮੀਟਰ ਥਰੋਅ ਨਾਲ ਸ਼ੁਰੂਆਤ ਕੀਤੀ ਜਦਕਿ ਉਸ ਦੀ ਦੂਜੀ ਕੋਸ਼ਿਸ਼ 76.80 ਮੀਟਰ ਰਹੀ। ਇਸੇ ਤਰ੍ਹਾਂ 24 ਸਾਲਾ ਖਿਡਾਰੀ ਦੀ ਤੀਜੀ ਅਤੇ ਪੰਜਵੀਂ ਕੋਸ਼ਿਸ਼ ਕ੍ਰਮਵਾਰ 80.59 ਮੀਟਰ ਅਤੇ 81.52 ਮੀਟਰ ਰਹੀ। ਉਸ ਦਾ ਇੱਕ ਥਰੋਅ ਫਾਊਲ ਰਿਹਾ। ਅੱਜ ਦਾ ਪ੍ਰਦਰਸ਼ਨ ਮਨੂ ਦੇ 84.35 ਮੀਟਰ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਹੈ।