post

Jasbeer Singh

(Chief Editor)

National

ਮਾਮਲਾ 2929 ਕਰੋੜ ਰੁਪਏ ਦੀ ਧੋਖਾਦੇਹੀ ਦਾ

post-img

ਮਾਮਲਾ 2929 ਕਰੋੜ ਰੁਪਏ ਦੀ ਧੋਖਾਦੇਹੀ ਦਾ ਨਵੀਂ ਦਿੱਲੀ, 20 ਮਾਰਚ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ 2929 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ਵਿਚ ਪੁੱਛਗਿੱਛ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕਿੰਨੇ ਘੰਟੇ ਅਨਿਲ ਅੰਬਾਨੀ ਤੋਂ ਸੀ. ਬੀ. ਆਈ. ਨੇ ਕੀਤੀ ਪੁੱਛਗਿੱਛ ਕੇਂਦਰੀ ਜਾਂਚ ਬਿਊਰੋ ਨੇ ਉਦਯੋਗਪਤੀ ਅਨਿਲ ਅੰਬਾਨੀ ਤੋਂ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਅਤੇ ਉਨ੍ਹਾਂ ਦੇ ਖਿ਼ਲਾਫ ਸਟੇਟ ਬੈਂਕ ਆਫ਼ ਇੰਡੀਆ ਦੀ ਸਿ਼ਕਾਇਤ `ਤੇ ਦਰਜ ਕਥਿਤ 2929 ਕਰੋੜ ਰੁਪਏ ਦੀ ਧੋਖਾਦੇਹੀ ਦੇ ਮਾਮਲੇ `ਚ 8 ਘੰਟੇ ਪੁੱਛਗਿੱਛ ਕੀਤੀ । ਕੀ ਦੱਸਿਆ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਨੇ ਬੈਂਕ ਵੱਲੋਂ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਦੀ ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਦੇ ਦੋਸ਼ ਲਗਾਏ ਹਨ । ਸੀ. ਬੀ. ਆਈ. ਨੇ ਐੱਸ. ਬੀ. ਆਈ. ਨਾਲ ਕਥਿਤ ਤੌਰ `ਤੇ ਧੋਖਾਦੇਹੀ ਦੇ ਦੋਸ਼ `ਚ ਅਨਿਲ ਅੰਬਾਨੀ ਦੇ ਖਿ਼ਲਾਫ ਪਿਛਲੇ ਸਾਲ ਅਗਸਤ `ਚ ਮਾਮਲਾ ਦਰਜ ਕੀਤਾ ਸੀ । ਐੱਸ. ਬੀ. ਆਈ. ਦੀ ਸਿ਼ਕਾਇਤ ਹੁਣ ਐੱਫ. ਆਈ. ਆਰ. ਦਾ ਹਿੱਸਾ ਹੈ। ਸੀ. ਬੀ. ਆਈ. ਨੇ ਕੀਤਾ ਹੈ ਅੰਬਾਨੀ ਤੇ ਆਰਕਾਮ ਵਿਰੁੱਧ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਰਜ ਸਿ਼ਕਾਇਤ ਅਨੁਸਾਰ ਕੰਪਨੀ ਸਿਰ ਵੱਖ-ਵੱਖ ਕਰਜ਼ਦਾਤਿਆਂ ਦਾ 40,000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ, ਜਿਸ ਨਾਲ ਸਰਕਾਰੀ ਖੇਤਰ ਦੇ ਬੈਂਕ ਨੂੰ 2929 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਅੰਕੜਾ 2018 ਦਾ ਹੈ। ਸੀ. ਬੀ. ਆਈ. ਨੇ ਅੰਬਾਨੀ ਅਤੇ ਆਰਕਾਮ ਦੇ ਖਿ਼ਲਾਫ ਅਪਰਾਧਿਕ ਸਾਜਿ਼ਸ਼, ਧੋਖਾਦੇਹੀ ਅਤੇ ਅਪਰਾਧਿਕ ਵਿਸ਼ਵਾਸਘਾਤ ਦੇ ਦੋਸ਼ `ਚ ਮਾਮਲਾ ਦਰਜ ਕੀਤਾ ਹੈ।

Related Post

Instagram