ਮਾਮਲਾ ਮਨੀ ਲਾਂਡਰਿੰਗ ਦਾ ਨਵੀਂ ਦਿੱਲੀ, 12 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਮਨੀ ਲਾਂਡਰਿੰਗ ਮਾਮਲੇ `ਚ ਨਵੇਂ ਸਿਰਿਓਂ ਸੰਮਨ ਜਾਰੀ ਕੀਤੇ ਹਨ। ਇਸ `ਚ ਉਨ੍ਹਾਂ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ। ਟੀਨਾ ਨੂੰ 17 ਤੇ ਅਨਿਲ ਅੰਬਾਨੀ ਨੂੰ 18 ਨੂੰ ਈ. ਡੀ. ਨੇ ਮੁੜ ਕੀਤਾ ਤਲਬ ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਸਾਬਕਾ ਅਦਾਕਾਰਾ ਟੀਨਾ ਅੰਬਾਨੀ ਨੂੰ 9 ਫਰਵਰੀ ਨੂੰ ਇੱਥੇ ਸੰਘੀ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ। ਹੁਣ ਟੀਨਾ ਨੂੰ 17 ਫਰਵਰੀ ਤੇ ਅਨਿਲ ਅੰਬਾਨੀ ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੋਵਾਂ ਦੇ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਹੇਠ ਦਰਜ ਕੀਤੇ ਜਾਣਗੇ। ਇਨ੍ਹਾਂ ਸੰਮਨਾਂ ’ਤੇ ਰਿਲਾਇੰਸ ਗਰੁੱਪ ਵੱਲੋਂ ਮੰਗਲਵਾਰ ਅੱਧੀ ਰਾਤ ਤਕ ਕੋਈ ਜਵਾਬ ਨਹੀਂ ਆਇਆ ਸੀ ।
