ਮਾਮਲਾ ਅਪਮਾਨਜਨਕ ਟਿੱਪਣੀਆਂ ਦਾ ਗੁੰਟੂਰ, 3 ਫਰਵਰੀ 2026 : ਆਂਧਰਾ ਪ੍ਰਦੇਸ਼ ਦੀ ਗੁੰਟੂਰ ਜਿ਼ਲਾ ਅਦਾਲਤ ਨੇ ਵਾਈ. ਐੱਸ. ਆਰ. ਸੀ. ਪੀ. ਦੇ ਨੇਤਾ ਅੰਬਤੀ ਰਾਮਬਾਬੂ ਨੂੰ ਸੋਮਵਾਰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ ਭੇਜ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮਬਾਬੂ ਨੂੰ ਸ਼ਨੀਵਾਰ ਗੁੰਟੂਰ ਜਿ਼ਲੇ `ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਵਿਰੁੱਧ ਕਥਿਤ ਤੌਰ `ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ । ਸਾਬਕਾ ਮੰਤਰੀ ਅੰਬਤੀ ਰਾਮਬਾਬੂ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ `ਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਇਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੁਡੀਸ਼ੀਅਲ ਹਿਰਾਸਤ ਚ ਭੇਜ ਦਿੱਤਾ। ਸਥਾਨਕ ਨਿਊਜ਼ ਚੈਨਲਾਂ `ਤੇ ਗੁੰਟੂਰ ਦੀਆਂ ਸੜਕਾਂ ਅਤੇ ਰਾਮਬਾਬੂ ਦੇ ਨਿਵਾਸ ਵਿਖੇ ਸ਼ਨੀਵਾਰ ਦੇਰ ਰਾਤ ਤੱਕ ਭਾਰੀ ਹੰਗਾਮਾ ਹੁੰਦਾ ਵਿਖਾਇਆ ਗਿਆ । ਇਸ ਸਮੇਂ ਦੌਰਾਨ ਤੇਲਗੂ ਦੇਸ਼ਮ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਕਥਿਤ ਤੌਰ `ਤੇ ਵਿਰੋਧੀ ਧਿਰ ਦੇ ਨੇਤਾ` ਨਿਵਾਸ ਤੇ ਵਾਹਨਾਂ ਦੀ ਭੰਨਤੋੜ ਕਰਦੇ ਵੇਖਿਆ ਗਿਆ।
