go to login
post

Jasbeer Singh

(Chief Editor)

crime

ਬਾਪ ਨੇ ਕੀਤੀ ਪੁੱਤ ਦੀ ਕੁੱਟਮਾਰ ਤੋਂ ਤੰਗ ਆ ਕੇ ਆਤਮ ਹੱਤਿਆ ; ਦਾਦੀ ਨੇ ਕਰਵਾਇਆ ਪੁੱਤ ਦੀ ਮੌਤ ਤੇ ਪੋਤੇ ਖਿਲਾਫ਼ ਮਾਮਲਾ

post-img

ਬਾਪ ਨੇ ਕੀਤੀ ਪੁੱਤ ਦੀ ਕੁੱਟਮਾਰ ਤੋਂ ਤੰਗ ਆ ਕੇ ਆਤਮ ਹੱਤਿਆ ; ਦਾਦੀ ਨੇ ਕਰਵਾਇਆ ਪੁੱਤ ਦੀ ਮੌਤ ਤੇ ਪੋਤੇ ਖਿਲਾਫ਼ ਮਾਮਲਾ ਦਰਜ ਪਟਿਆਲਾ : ਥਾਣਾ ਤ੍ਰਿਪੜੀ ਦੀ ਪੁਲਸ ਨੇ ਸਿ਼ਕਾਇਤਕਰਤਾ ਮਲਕੀਤ ਕੌਰ ਪਤਨੀ ਜੁਗਿੰਦਰ ਸਿੰਘ ਵਾਸੀ ਆਨੰਦ ਨਗਰ ਏ ਤ੍ਰਿਪੜੀ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 108 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਕਿ ਸਿਮਰਨਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਦੱਤ ਵਾਲੀ ਗਲੀ ਆਨੰਦ ਨਗਰ ਏ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਸਦਾ ਪੋਤਾ ਹੈ ਨਸੇ ਕਰਨ ਦਾ ਆਦੀ ਹੈਨੇ ਨਸ਼ੇ ਦ ਪੂਰਤੀ ਕਰਨ ਲਈ ਘਰ ਦਾ ਸਮਾਨ ਵੇਚ ਦਿੱਤਾ ਸੀ। ਮਲਕੀਤ ਕੌਰ ਨੇ ਦੱਸਿਆ ਕਿ ਅਜਿਹਾ ਕਰਨ ਤੋਂ ਉਸਦੇ ਪਿਤਾ ਅਜੈਬ ਸਿੰਘ ਰੋਕਿਆ ਕਰਦੇ ਸਨ, ਜਿਸ ਤੇ ਅਕਸਰ ਹੀ ਸਿਮਰਨਜੀਤ ਸਿੰਘ ਵਲੋਂ ਉਸਦੀ ਕੁੱਟਮਾਰ ਕਰ ਦਿੱਤੀ ਜਾਂਦੀ ਸੀ ਤੇ ਅਜਿਹਾ ਪਿਛਲੇ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਸੀ। ਜਿਸਦੇ ਚਲਦਿਆਂ ਉਸਦਾ ਲੜਕਾ ਕਾਫੀ ਦੁਖੀ ਰਹਿੰਦਾ ਸੀ ਨੇ ਬੀਤੇ ਦਿਨੀਂ ਤੰਗ ਆ ਕੇ ਕੋਈ ਜਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post