ਕੰਗਣਾ ਰਣੌਤ ਵਿਰੁੱਧ ਦਰਜ ਕੇਸ ਦੀ ਸੁਣਵਾਈ ਹੋਵੇਗੀ ਤਿੰਨ ਅਗਸਤ ਨੂੰ
ਬਠਿੰਡਾ, 18 ਜੁਲਾਈ 2026 : ਪੰਜਾਬ ਦੇ ਜਿਲਾ ਬਠਿੰਡਾ ਦੀ ਅਦਾਲਤ (Bathinda Court) ਵਿਚ ਪ੍ਰਸਿੱਧ ਫਿ਼ਲਮੀ ਅਦਾਕਾਰ ਤੇ ਐਮ. ਪੀ. ਕੰਗਨਾ ਰਣੌਤ ਵਿਰੁੱਧ ਦਰਜ ਕੇਸ ਦੀ ਸੁਣਵਾਈ (Hearing) 3 ਅਗਸਤ ਨੂੰ ਹੋਵੇਗੀ ।
ਕੀ ਕੇਸ ਚੱਲ ਰਿਹਾ ਹੈ ਕੰਗਨਾ ਵਿਰੁੱਧ
ਮਿਲੀ ਜਾਣਕਾਰੀ ਅਨੁਸਾਰ ਪ੍ਰਸਿੱਧ ਫਿ਼ਲਮੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ (Kangana Ranaut) ਵਿਰੁੱਧ ਜੋ ਬਠਿੰਡਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਸਬੰਧੀ ਸੁਣਵਾਈ ਜੋ ਹੁਣ 3 ਅਗਸਤ ਨੂੰ ਤੈਅ ਕੀਤੀ ਗਈ ਹੈ ਸਬੰਧੀ ਪੂਰਾ ਮਾਮਲਾ ਕਿਸਾਨ ਔਰਤਾਂ ਖਿਲਾਫ਼ ਵਿਵਾਦਤ ਟਿਪਣੀ ਕਰਨਾ ਹੈ ।
ਕੀ ਕੀ ਹੋਵੇਗਾ ਸੁਣਵਾਈ ਦੌਰਾਨ
ਵਿਵਾਦਤ ਟਿੱਪਣੀ ਮਾਮਲੇ ਵਿਚ ਜਿਸ ਦਿਨ ਮਾਨਯੋਗ ਅਦਾਲਤ ਵਿਚ ਸੁਣਵਾਈ ਹੋਵੇਗੀ ਵਾਲੇ ਦਿਨ ਕੋਰਟ ਕੇਸ ਕਰਨ ਵਾਲੀ ਮਾਤਾ ਮਹਿੰਦਰਾ ਕੌਰ ਅਤੇ ਉਸਦੇ ਪੋਤਰੇ ਗੁਰਪ੍ਰੀਤ ਸਿੰਘ ਦੀਆਂ ਗਵਾਈਆਂ ਦਰਜ ਕੀਤੀਆਂ ਜਾਣਗੀਆਂ । ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦਿੰਦਿਆਂ ਦੱਸਿਆ ਕਿ 3 ਅਗਸਤ ਨੂੰ ਉਕਤ ਮੁਖ ਗਵਾਹੀਆਂ ਤੋਂ ਇਲਾਵਾ ਕੰਗਨਾ ਦਾ ਪਾਸਪੋਰਟ ਜਬਤ ਕਰਨ ਦੇ ਮਾਮਲੇ ਵਿਚ ਵੀ ਸੁਣਵਾਈ ਹੋਵੇਗੀ ।
