ਮਨਰੇਗਾ ਕਾਮਿਆਂ ਦੇ ਕਾਨੂੰਨ ਚ ਸੋਧ ਕਰਵਾਕੇ ਬੀਮਾ ਰਾਸ਼ੀ ਨੂੰ ਵਧਾਉਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ : ਡਾਕਟਰ ਗਾ
- by Jasbeer Singh
- July 14, 2024
ਮਨਰੇਗਾ ਕਾਮਿਆਂ ਦੇ ਕਾਨੂੰਨ ਚ ਸੋਧ ਕਰਵਾਕੇ ਬੀਮਾ ਰਾਸ਼ੀ ਨੂੰ ਵਧਾਉਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ : ਡਾਕਟਰ ਗਾਂਧੀ ਨਾਭਾ 14 ਜੂਲਾਈ () ਨਾਭਾ ਹਲਕੇ ਦੇ ਪਿੰਡ ਤੂੰਗਾ ਵਿਖੇ ਪਿਛੱਲੇ ਦਿਨੀ ਮਨਰੇਗਾ ਵਿੱਚ ਕੰਮ ਕਰਦੇ ਸਮੇ ਇੱਕ ਹਾਦਸੇ ਦੁਰਾਨ ਮਾਤਾ ਦ੍ਰੋਪਤੀ ਅਤੇ ਗੁਰਮੇਲ ਕੋਰ (ਮਨਰੇਗਾ ਕਾਮੇ) ਦੀ ਮੋਤ ਹੋ ਗਈ ਸੀ ਜਿਨ੍ਹਾ ਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂਦੁਆਰਾ ਚੁਬਾਰਾ ਸਾਹਿਬ ਛੀਟਾਂਵਾਲਾ ਵਿੱਖੇ ਪਾਏ ਗਏ ਇਸ ਮੋਕੇ ਲੋਕ ਸਭਾ ਹਲਕਾ ਪਟਿਆਲਾ ਦੇ ਮੈਬਰ ਡਾ. ਧਰਮਵੀਰ ਗਾਧੀ ਨੇ ਉਨਾਂ ਨੂੰ ਸਰਧਾਜਲੀ ਭੇਟ ਕਰਦਿਆ ਭਰੋਸਾ ਦਿਵਾਉਦਿਆ ਕਿਹਾ ਕਿ ਪਾਰਲੀਮੈਂਟ ਵਿੱਚ ਮਨਰੇਗਾ ਕਾਮੀਆ ਦੇ ਕਾਨੂੰਨ ਵਿੱਚ ਸੋਧ ਕਰਵਾ ਕੇ ਮਿਲਣ ਵਾਲੀ ਬੀਮਾ ਰਾਸੀ ਨੂੰ ਵਧਾਉਣ ਦਾ ਮੁੱਦਾ ਰੱਖਾਗਾ। ਅਤੇ ਪੰਜਾਬ ਸਰਕਾਰ ਵੱਲੋਂ ਜੋ ਲੂਲਾ ਲੰਗੜਾ ਨਾਰੇਗਾ ਕਾਨੰਨ ਹੈ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਚਿੱਠੀ ਲਿਖਾਂਗਾਂ ਭੋਗ ਤੋਂ ਬਾਅਦ ਮਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਜ਼ਮੀਂਨ ਪ੍ਰਾਪਤੀ ਯੂਨੀਅਨ ਅਤੇ ਵੱਖੋ ਵੱਖ ਮਨਰੇਗਾ ਯੂਨੀਅਨਾਂ ਨੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੰਗ ਪੱਤਰ ਦਿੱਤਾ ਡਾਕਟਰ ਗਾਂਧੀ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡੇ ਸਾਰੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਉਠਾਵਾਂਗੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਇਸ ਕੇਸ ਵਿੱਚ ਭੂਮਿਕਾ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਮੈਂ ਸਿਰਫ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਆਇਆ ਹਾਂ।ਇਸ ਮੌਕੇ ਉਹਨਾ ਨਾਲ ਕੁਲਵਿੰਦਰ ਸਿੰਘ ਸੁੱਖੇਵਾਲ ਚੈਅਰਮੈਨ ਐਸ ਸੀ ਡਿਪਾਰਟਮੈਟ , ਵਿਵੇਕ ਸਿੰਗਲਾ ਬਲਾਕ ਪ੍ਰਧਾਨ ਕਾਗਰਸ, ਚਰਨਜੀਤ ਬਾਤਿਸ, ਸੁੱਚਾ ਸਿੰਘ ਕੋਲ, ਕਸਮੀਰ ਸਿੰਘ ਗੁਦਾਇਆ ਕੁਲਵੰਤ ਤੁੰਗਾਂ ਸੁਰਜੀਤ ਪੰਜਾਬ ,ਇੱਛਰ ਸਿੰਘ ਸਰਪੰਚ ਕਕਰਾਲਾ,ਕੁਲਵੰਤ ਸਿੰਘ ਨਾਭਾ, ਮਨਜਿੰਦਰ ਸਿੰਘ ਜਿੰਦਰੀ, ਗੁਰਮੀਤ ਸਿੰਘ ਥੂਹੀ ਤੋਂ ਇਲਾਵਾ ਵੱਖੋ ਵੱਖਰੀਆਂ ਪਾਰਟੀਆਂ ਅਤੇ ਜਥੇਬੰਦੀਆ ਦੇ ਆਗੂਆਂ ਨੇ ਮਾਤਾ ਜੀ ਨੂੰ ਸਰਧਾਜਲੀਆ ਭੇਂਟ ਕੀਤੀਆ ।
Related Post
Popular News
Hot Categories
Subscribe To Our Newsletter
No spam, notifications only about new products, updates.