post

Admin

(Chief Editor)

Punjab

ਮਹਿੰਗਾਈ ਦੀ ਵਧਦੀ ਜਾ ਰਹੀ ਮਾਰ ਕਾਰਨ ਰਸੋਈ ਦਾ ਬਜਟ ਵਿਗੜਿਆ

post-img

ਮਹਿੰਗਾਈ ਦੀ ਵਧਦੀ ਜਾ ਰਹੀ ਮਾਰ ਕਾਰਨ ਰਸੋਈ ਦਾ ਬਜਟ ਵਿਗੜਿਆ

ਚੰਡੀਗੜ੍ਹ, 13 ਜੁਲਾਈ 2026 : ਭਾਰਤ ਦੇਸ਼ ਦੇ ਵਿਚ ਲਗਾਤਾਰ ਵਧਦੀ ਜਾ ਰਹੀ ਸਿਖਰਾਂ ਦੀ ਮਹਿੰਗਾਈ (Inflation) ਦੇ ਕਾਰਨ ਬਹੁਤ ਵੱਡਾ ਅਸਰ ਮੱਧਮ ਵਰਗ ਦੀ ਰਸੋਈ 'ਤੇ ਪੈਂਦਾ ਜਾ ਰਿਹਾ ਹੈ ।

ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੇ ਰੇਟਾਂ ਵਿਚ ਵਾਧੇ ਕਾਰਨ ਘਰੇਲੂ ਬਜਟ ਹਿੱਲਿਆ

ਦੇਸ਼ ਭਰ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਦਾ ਸੱਭ ਤੋਂ ਵੱਡਾ ਅਸਰ ਹੁਣ ਆਮ ਲੋਕਾਂ ਦੀ ਰਸੋਈ ’ਤੇ ਪੈ ਰਿਹਾ ਹੈ । ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਸਬਜ਼ੀਆਂ (Vegitables) ਦੇ ਭਾਅ ਨੇ ਘਰੇਲੂ ਬਜਟ ਹਿਲਾ ਕੇ ਰੱਖ ਦਿਤਾ ਹੈ । ਇਕ ਸਮਾਂ ਸੀ ਜਦੋਂ ਚਾਰ-ਪੰਜ ਸੌ ਰੁਪਏ ਵਿਚ ਕਈ ਦਿਨਾਂ ਲਈ ਸਬਜ਼ੀਆਂ ਆ ਜਾਂਦੀਆਂ ਸਨ, ਪਰ ਹੁਣ ਇੰਨੀ ਹੀ ਰਕਮ ਨਾਲ ਦੋ-ਤਿੰਨ ਦਿਨ ਦੀ ਲੋੜ ਵੀ ਮੁਸ਼ਕਲ ਨਾਲ ਪੂਰੀ ਹੋ ਰਹੀ ਹੈ ।

ਹਰੇਕ ਵਰਗ ਦਾ ਪਰਿਵਾਰ ਖਰਜੇ ਘਟਾਉਣ ਨੂੰ ਹੋ ਰਿਹੇ ਮਜ਼ਬੂਰ

ਮਹਿੰਗਾਈ ਕਾਰਨ ਹਰ ਵਰਗ ਦਾ ਪਰਵਾਰ ਖ਼ਰਚੇ ਘਟਾਉਣ ਲਈ ਮਜਬੂਰ ਹੋ ਰਿਹਾ ਹੈ । ਸਥਾਨਕ ਬਾਜ਼ਾਰਾਂ ਵਿਚ ਟਮਾਟਰ 25 ਤੋਂ 35 ਰੁਪਏ, ਆਲੂ 30 ਤੋਂ 38 ਰੁਪਏ, ਪਿਆਜ਼ 35 ਤੋਂ 47 ਰੁਪਏ, ਭਿੰਡੀ 40 ਤੋਂ 60 ਰੁਪਏ, ਗੋਭੀ 35 ਤੋਂ 50 ਰੁਪਏ, ਬੈਂਗਣ 30 ਤੋਂ 45 ਰੁਪਏ, ਕਰੇਲਾ 50 ਤੋਂ 70 ਰੁਪਏ, ਸ਼ਿਮਲਾ ਮਿਰਚ 60 ਤੋਂ 90 ਰੁਪਏ, ਹਰੀ ਮਿਰਚ 65 ਤੋਂ 80 ਰੁਪਏ, ਅਦਰਕ 100 ਤੋਂ 140 ਰੁਪਏ ਅਤੇ ਲਸਣ 180 ਤੋਂ 250 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੇ ਹਨ । ਹਰੀ ਧਨੀਆ ਵੀ 10 ਤੋਂ 20 ਰੁਪਏ ਪ੍ਰਤੀ ਗੁੱਛਾ ਵਿਕਣ ਕਾਰਨ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪੈ ਰਿਹਾ ਹੈ ।

ਵਧਦੇ ਰੇਟਾਂ ਕਾਰਨ ਘਰ ਚਲਾਉਣਾ ਹੋਇਆ ਪਿਆ ਹੈ ਕਾਫੀ ਔਖਾ

ਡਾਕਟਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਆਮ ਘਰਾਂ ਦਾ ਰਸੋਈ ਦਾ ਬਜਟ (Kitchen budget) ਹਰ ਮਹੀਨੇ ਵਿਗੜਦਾ ਜਾ ਰਿਹਾ ਹੈ । ਸਬਜ਼ੀਆਂ ਦੇ ਨਾਲ-ਨਾਲ ਦਾਲਾਂ, ਖਾਣ ਵਾਲੇ ਤੇਲ, ਦੁੱਧ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋਣ ਕਾਰਨ ਘਰ ਚਲਾਉਣਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ । ਕਈ ਪਰਵਾਰ ਹੁਣ ਮਹਿੰਗੀਆਂ ਸਬਜ਼ੀਆਂ ਖਰੀਦਣ ਦੀ ਬਜਾਏ ਸਸਤੀਆਂ ਸਬਜ਼ੀਆਂ ਨਾਲ ਹੀ ਕੰਮ ਚਲਾ ਰਹੇ ਹਨ ।

ਮੰਡੀਆਂ ਵਿਚ ਆਮਦ ਘਟਣ ਨਾਲ ਕੀਮਤਾਂ ਵਿਚ ਆ ਜਾਂਦੀ ਹੈ ਤੇਜੀ

ਕ੍ਰਿਸ਼ ਕੁਮਾਰ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ, ਬਰਸਾਤ, ਖੇਤਾਂ ਵਿਚ ਘੱਟ ਪੈਦਾਵਾਰ, ਮੰਡੀਆਂ (Markets) ਵਿੱਚ ਸਪਲਾਈ ਦੀ ਕਮੀ ਅਤੇ ਡੀਜ਼ਲ ਸਮੇਤ ਆਵਾਜਾਈ ਦੇ ਵਧੇ ਖ਼ਰਚੇ ਸਬਜ਼ੀਆਂ ਦੇ ਭਾਅ ਵਧਣ ਦੇ ਮੁੱਖ ਕਾਰਨ ਹਨ । ਜਦੋਂ ਮੰਡੀਆਂ ਵਿਚ ਆਮਦ ਘਟਦੀ ਹੈ ਤਾਂ ਕੀਮਤਾਂ ਵਿਚ ਤੇਜ਼ੀ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਖਪਤਕਾਰਾਂ ’ਤੇ ਪੈਂਦਾ ਹੈ ।

Related Post

Instagram