
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਡੀਸੀ ਦਫਤਰ ਲਗਾਇਆ ਗਿਆ ਧਰਨਾ
- by Jasbeer Singh
- July 16, 2024

ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਡੀਸੀ ਦਫਤਰ ਲਗਾਇਆ ਗਿਆ ਧਰਨਾ ਪਟਿਆਲਾ : ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਧਰਮਵੀਰ ਹਰੀਗੜ੍ਹ,ਗੁਰਵਿੰਦਰ ਸਿੰਘ ਬੌੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਬਲਾਕ ਸਮਾਣਾ ਦੇ ਪਿੰਡ ਦੁੱਲੜ ਵਿੱਚ ਰਿਜਰਵ ਕੋਟੇ ਦੀ ਜਮੀਨ ਉੱਤੇ ਬਿਨਾਂ ਬੋਲੀ ਤੋਂ ਨਜਾਇਜ਼ ਕਬਜ਼ਾ ਕਰਵਾਇਆ ਗਿਆ ਹੈ। ਫਤਿਹਗੜ੍ਹ ਛੰਨਾਂ ਵਿੱਚ ਮਜ਼ਦੂਰਾਂ ਨੂੰ ਆਪਣੀ ਥਾਂ ਦੇ ਕਾਗਜ ਹੋਣ ਦੇ ਬਾਵਜੂਦ ਮਕਾਨ ਬਣਾਉਣ ਤੋਂ ਡੀਐਸਪੀ ਸਮਾਣਾ ਵੱਲੋਂ ਰੋਕਿਆ ਜਾ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਬੌੜਾ ਕਲਾਂ ਪੰਚਾਇਤੀ ਜਮੀਨ ਨੂੰ ਲੱਗਦੇ ਰਸਤੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਗਿਆ ਹੈ,ਬਿਨਾਂ ਹੇੜੀ ਵਿੱਚ ਦੋ ਵਾਰ ਪਲਾਟਾਂ ਦਾ ਮਤਾ ਪੈ ਚੁੱਕਾ ਹੈ, ਨਰਮਾਣਾ ਵਿੱਚ ਸਕੂਲ ਦੇ ਗਰਾਊਂਡ ਦਾ ਫੈਸਲਾ ਪੰਚਾਇਤ ਦੇ ਹੱਕ ਚ ਹੋਣ ਦੇ ਬਾਵਜੂਦ ਕਬਜ਼ਾ ਪਿੰਡ ਦੇ ਰਸੂਖਵਾਨ ਲੋਕਾਂ ਤੋਂ ਕਬਜ਼ਾ ਛਡਾਉਣ ਦੀ ਥਾਂ ਮਜ਼ਦੂਰਾਂ ਦੇ ਘਾਟਾਂ ਹੁੰਦੀਆਂ ਧਮਕੀਆਂ ਅਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਢੀਂਗੀ ਵਿੱਚ ਰਿਜਰਵ ਕੋਟੇ ਦੀ ਜਮੀਨ ਦਾ ਲਗਭਗ ਅੱਧਾ ਹਿੱਸਾ ਜਰਨਲ ਭਾਈਚਾਰੇ ਨੂੰ ਦੇ ਦਿੱਤਾ ਹੈ,ਬਾਕੀ ਰਹਿੰਦੀ ਜਮੀਨ ਵਿੱਚ ਵੀ ਨਾ ਤਾਂ ਰਸਤੇ ਦਾ ਪ੍ਰਬੰਧ ਹੈ ਅਤੇ ਨਾ ਹੀ ਪਾਣੀ ਦਾ। ਚੌਧਰੀ ਮਾਜਰਾ ਮਜ਼ਦੂਰਾਂ ਨੂੰ ਜਮੀਨ ਦੇਣ ਦੀ ਬਜਾਏ ਹਰ ਵਾਰ ਬਾਹਰੋਂ ਬੰਦੇ ਬੁਲਾ ਕੇ ਬੋਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੌਜਾ ਰੇਟ ਘੱਟ ਕਰਨਾ ਦੀ ਮੰਗ ਨੂੰ ਮੰਨਣ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਜਮੀਨ ਹਾਲੇ ਤੱਕ ਨਹੀਂ ਦਿੱਤੀ ਗਈ। ਬਨੇਰਾ ਖੁਰਦ ਵਿੱਚ ਰਿਜਰਵ ਕੋਟੇ ਦੀ ਲਗਭਗ 28 ਏਕੜ ਜ਼ਮੀਨ ਬਣਦੀ ਹੈ ਜਿਸ ਵਿੱਚੋਂ ਸਿਰਫ 18 ਏਕੜ ਦਿੱਤੀ ਜਾਂਦੀ ਹੈ ਪਿਛਲੇ ਦੋ ਤਿੰਨ ਸਾਲਾਂ ਤੋਂ 21 ਏਕੜ ਦੇ ਪੈਸੇ ਭਰਵਾਏ ਜਾ ਰਹੇ ਹਨ ਬਾਕੀ ਜਮੀਨ ਜਰਨਲ ਭਾਈਚਾਰੇ ਨੂੰ ਚਕੋਤੇ ਤੇ ਦਿੱਤੀ ਜਾਂਦੀ ਹੈ। ਪਟਿਆਲਾ ਦਿਹਾਤੀ ਦੇ ਪਿੰਡ ਲੰਗ ਰਿਜਰਵ ਕੋਟੇ ਦੀ ਜਮੀਨ ਐਸੀ ਦਾ ਜਾਲੀ ਸਰਟੀਫਿਕੇਟ ਬਣਾਉਣ ਵਾਲੇ ਬੰਦੇ ਨੂੰ ਦਿੱਤੀ ਗਈ ਹੈ। ਅਤੇ ਮੰਡੋਰ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਡੀਡੀਪੀਓ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਸਬੰਧੀ ਲੋਕ ਡੀਸੀ ਦਫ਼ਤਰ ਦੇ ਨੇੜਲੇ ਪੈਟਰੋਲ ਪੰਪ ਕੋਲ ਡੀਸੀ ਦਫਤਰ ਵੱਲ ਮਾਰਚ ਕਰਨ ਲਈ ਇਕੱਠੇ ਹੋਏ। ਤਾਂ ਡੀਸੀ ਸਾਹਿਬ ਵੱਲੋਂ ਆਗੂ ਟੀਮ ਨੂੰ ਗੱਲਬਾਤ ਕਰਨ ਲਈ ਸੱਦਿਆ ਜਿਸ ਵਿੱਚ ਪੰਚਾਇਤੀ ਜਮੀਨ ਨਾਲ ਸੰਬੰਧਤ ਮਸਲੇ, ਨਜੂਲ ਜਮੀਨ ਨਾਲ ਸੰਬੰਧਿਤ ਮਸਲਿਆਂ ਗੱਲਬਾਤ ਹੋਈ। ਡੀਸੀ ਸਾਹਿਬ ਵੱਲੋਂ ਮੰਗਲਵਾਰ ਤੱਕ ਸਾਰੇ ਪਿੰਡਾਂ ਦੇ ਮਸਲੇ ਹੱਲ ਕਰਾਉਣ ਅਤੇ ਰਹਿੰਦੇ ਮਸਲਿਆਂ ਤੇ ਮੰਗਲਵਾਰ ਨੂੰ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਆਪਣੀ ਹਾਜ਼ਰੀ ਵਿੱਚ ਮੀਟਿੰਗ ਕਰਾਕੇ ਸਹੀ ਢੰਗ ਨਾਲ ਕੰਮ ਕਰਾਉਣ ਦਾ ਭਰੋਸਾ ਦਿੱਤਾ। ਉਪਰੋਕਤ ਤੋਂ ਬਿਨਾਂ ਲੋਕਾਂ ਨੂੰ ਪ੍ਰਧਾਨ ਮੁਕੇਸ਼ ਮਲੌਦ, ਗੁਰਪ੍ਰੀਤ ਸਿੰਘ ਮਰੋੜ, ਨਿਰਮਲ ਫੋਟੋ ਭੇਜਣੀ ਉਹ ਸਿੰਘ ਨਰਮਾਣਾ, ਦਲਜੀਤ ਸਿੰਘ ਮੱਲੇਵਾਲ ਬਲਵੰਤ ਸਿੰਘ ਬਿਨਾਂਹੇੜੀ, ਧਰਮਪਾਲ ਸਿੰਘ ਨੂਰਖੇੜੀਆਂ, ਜਗਸੀਰ ਸਿੰਘ ਸੌਜਾ ਅਮਨਦੀਪ ਕੌਰ ਨੇ ਧਰਨੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਣੀ ਮੱਲੇਵਾਲ ਨੇ ਨਿਭਾਈ।
Related Post
Popular News
Hot Categories
Subscribe To Our Newsletter
No spam, notifications only about new products, updates.