ਕਰਨਲ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਵਾਲੇ ਮੰਤਰੀ ਨੂੰ ਜੇਲ੍ਹ ਵਿੱਚ ਸੁੱਟਿਆ ਜਾਏ : ਗੁਰਸ਼ਰਨ ਕੌਰ ਰੰਧਾਵਾ
- by Admin
- May 15, 2025
ਕਰਨਲ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਵਾਲੇ ਮੰਤਰੀ ਨੂੰ ਜੇਲ੍ਹ ਵਿੱਚ ਸੁੱਟਿਆ ਜਾਏ : ਗੁਰਸ਼ਰਨ ਕੌਰ ਰੰਧਾਵਾ ਭਾਜਪਾਈ ਦੇਸ਼ ਵਿੱਚ ਨਫਰਤ ਦੀ ਰਾਜਨੀਤੀ ਫੈਲਾਉਣੀ ਬੰਦ ਕਕਰੇ ਪਟਿਆਲਾ ਮਈ : ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਰਨਲ ਸੋਫੀਆ ਕੁਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਵਾਲੇ ਮੱਧ ਪ੍ਰਦੇਸ਼ ਭਾਜਪਾ ਦੇ ਮੰਤਰੀ ਵਿਜੈ ਸ਼ਾਹ ਤੋਂ ਤੁਰੰਤ ਅਸਿਤਫਾ ਲੈਕੇ ਉਨ੍ਹਾਂ ਨੂੰ ਜੇਲ ਵਿੱਚ ਸੁੱਟਣ ਦੀ ਮੰਗ ਕੀਤੀ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਦੇਸ਼ ਲਈ ਲੜਾਈ ਲੜਨ ਵਾਲੀ ਭਾਰਤੀ ਫੌਜ ਦੀ ਬਹਾਦੁਰ ਅਫ਼ਸਰ ਕਰਨਲ ਸੋਫੀਆ ਕੁਰੇਸ਼ੀ ਦਾ ਸਨਮਾਨ ਕਰਨ ਦੀ ਜਗ੍ਹਾ ਇਸ ਭਾਜਪਾਈ ਮੰਤਰੀ ਨੇ ਕਿਹਾ ਕਿ ਜਿਨਾਂ ਅੱਤਵਾਦੀਆਂ ਨੇ ਸਾਡੇ ਦੇ ਸਿੰਦੂਰ ਉਜਾੜੇ ਸੀ ਅਸੀਂ ਉਨਾਂ ਦੀ ਹੀ ਭੈਣ ਨੂੰ ਉਨਾਂ ਦੇ ਸੰਦੂਰ ਉਜਾੜਨ ਪਾਕਿਸਤਾਨ ਭੇਜਿਆ ਸੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੱਧ ਪ੍ਰਦੇਸ਼ ਦੀ ਮਾਣਯੋਗ ਹਾਈਕੋਰਟ ਨੇ ਇਸ ਦਾ ਸਖਤ ਨੋਟਿਸ ਲਿਆ ਤੇ ਸਰਕਾਰ ਨੂੰ ਮੰਤਰੀ ਉੱਤੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਜਿਸ ਕਰਕੇ ਹੁਣ ਮੰਤਰੀ ਤੇ ਧ੍ਰੋਹ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਇਸ ਸਖਤ ਕਾਰਵਾਈ ਦਾ ਸਵਾਗਤ ਕਰਦੇ ਹਨ ਜਿਸਤੋਂ ਭਾਜਪਾ ਦੀ ਧਰਮ ਅਧਾਰਿਤ ਰਾਜਨੀਤੀ ਅਤੇ ਦੇਸ਼ ਵਿੱਚ ਵੰਡੀਆਂ ਪਾ ਕੇ ਰਾਜ ਕਰਨ ਦੀ ਸੋਚ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਈ ਹੈ । ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਬਾ ਜੀ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਅੱਜ ਪੰਜਾਬ ਮਹਿਲਾ ਕਾਂਗਰਸ ਵਾਲੋਂ ਭਾਜਪਾ ਮੰਤਰੀ ਦੀ ਸ਼ਰਮਨਾਕ ਕਾਰਵਾਈ ਉਤੇ ਵੱਖ ਵੱਖ ਜ਼ਿਲ੍ਹਿਆਂ ਵਿਚ ਪ੍ਰਦਰਸਨ ਕਰਕੇ ਉਸ ਤੋਂ ਅਸਤੀਫੇ ਦੀ ਮੰਗ ਕੀਤੀ ਗਈ । ਮਹਿਲਾ ਕਾਂਗਰਸ ਨੇ ਮੰਤਰੀ ਨੂੰ ਤੁਰੰਤ ਜੇਲ ਵਿੱਚ ਸੁੱਟਣ ਦੀ ਮੰਗ ਰੱਖੀ : ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਕਿਰਨ ਗਰੇਵਾਲ, ਸੰਤੋਸ਼ ਰਾਣੀ, ਹਰਸਿਮਰਤ ਧਾਲੀਵਾਲ ਤੇ ਭੁਪਿੰਦਰ ਕੌਰ ਕੌਰਜੀਵਾਲਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੱਢ ਕੇ ਦੇਸ਼ ਵਿੱਚ ਨਫਰਤ ਦੀ ਰਾਜਨੀਤੀ ਬੰਦ ਕਰਨ ਅਤੇ ਮੁਹੱਬਤ ਦੀ ਦੁਕਾਨ ਖੋਲਣ ਦਾ ਦੇਸ਼ ਦੇਸ਼ ਵਾਸੀਆਂ ਨੂੰ ਸੁਨੇਹਾ ਦਿੱਤਾ ਸੀ ਪਰ ਭਾਜਪਾ ਉਸ ਦੇ ਉਲਟ ਚੱਲ ਰਹੀ ਹੈ। ਉਨਾਂ ਕਿਹਾ ਕਿ ਇਸ ਮੰਤਰੀ ਦੀ ਸੋਚ ਤੋਂ ਭਾਜਪਾ ਦੀ ਸੋਚ ਉਜਾਗਰ ਹੁੰਦੀ ਹੈ ।
