ਵਿਧਾਇਕ ਨੇ 524 ਲਾਭਪਾਤਰੀਆਂ ਨੂੰ ਆਵਾਸ ਯੋਜਨਾ ਸ਼ਹਿਰੀ ਤਹਿਤ ਪ੍ਰਵਾਨਗੀ ਪੱਤਰ ਸੌਂਪੇ
- by Jasbeer Singh
- December 29, 2025
ਵਿਧਾਇਕ ਮਾਲੇਰਕੋਟਲਾ ਨੇ ਸ਼ਹਿਰ ਦੇ 524 ਲਾਭਪਾਤਰੀਆਂ ਨੂੰ ਆਵਾਸ ਯੋਜਨਾ ਸ਼ਹਿਰੀ ਤਹਿਤ 13 ਕਰੋੜ 10 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ– ਡਾ ਜਮੀਲ ਉਰ ਰਹਿਮਾਨ ਮਾਲੇਰਕੋਟਲਾ 29 ਦਸੰਬਰ 2025 : ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਅੱਜ ਆਪਣੇ ਦਫ਼ਤਰ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) 2.0 ਦੇ 524 ਲਾਭਪਾਤਰੀਆਂ ਨੂੰ ਕਰੀਬ 13 ਕਰੋੜ 10 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਸੰਵੇਦਨਸ਼ੀਲ ਅਗਵਾਈ ਸਦਕਾ ਸੂਬੇ ਦਾ ਹਿੱਸਾ ਵਧਿਆ ਹੈ, ਜਿਸ ਕਾਰਨ ਲੋੜਵੰਦ ਪਰਿਵਾਰਾਂ ਨੂੰ ਅਸਲ ਲਾਭ ਮਿਲ ਰਿਹਾ ਹੈ। ਵਿਧਾਇਕ ਮਾਲੇਰਕੋਟਲਾ ਨੇ ਕਿਹਾ ਕਿ ਆਮ ਲੋਕਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਉਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਯੋਗ ਲਾਭਪਾਤਰੀਆਂ ਤੱਕ ਸਮੇਂ ਸਿਰ ਪਹੁੰਚੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਦੇਸ਼ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰਿਹਾਇਸ਼ ਪ੍ਰਦਾਨ ਕਰਨਾ ਹੈ, ਅਤੇ ਮਾਲੇਰਕੋਟਲਾ ਨਗਰ ਕੌਸਲ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨ ਸ਼ਲਾਂਘਾਯੋਗ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਬੇਘਰੇ ਲੋਕਾਂ ਜਿਨ੍ਹਾਂ ਕੋਲ ਆਪਣਾ ਪੱਕਾ ਘਰ ਨਹੀਂ ਹੈ ਜਾਂ ਜਿਨ੍ਹਾਂ ਕੋਲ ਘਾਹ-ਫੂਸ ਦੀ ਛੱਤ ਵਾਲਾ ਘਰ ਹੈ, ਨੂੰ ਪੱਕਾ ਘਰ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਡਾ. ਜਮੀਲ ਉਰ ਰਹਿਮਾਨ ਨੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਯੋਜਨਾਵਾਂ ਉਦੋਂ ਹੀ ਸਫਲ ਹੁੰਦੀਆਂ ਹਨ ਜਦੋਂ ਉਨ੍ਹਾਂ ਦੇ ਲਾਭ ਅਸਲ ਲੋੜਵੰਦਾਂ ਤੱਕ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਇਹ ਸੰਕਲਪ ਹੈ ਕਿ ਮੈਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁਜਦਾ ਕਰਨ ਲਈ ਸੱਚੀ ਨਿਸ਼ਠਾ ਨਾਲ ਕੰਮ ਕਰ ਰਿਹਾ ਹਾਂ ਤਾਂ ਜੋ ਉਹ ਸਮਾਜ ਵਿੱਚ ਸਨਮਾਨ ਦਾ ਜੀਵਨ ਬਤੀਤ ਕਰ ਸਕਣ । ਨਗਰ ਕੌਸਲ ਦੇ ਨੁਮਾਇੰਦੇ ਮੁਹੰਮਦ ਆਦੀਲ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲੀ ਕਿਸ਼ਤ ਵਜੋਂ ਇੱਕ ਕਰੋੜ 21 ਲੱਖ ਰੁਪਏ ਦੀ ਰਕਮ ਨਗਰ ਕੌਸਲ ਦੇ ਖਾਤੇ ਵਿੱਚ ਜਮ੍ਹਾ ਹੋ ਚੁੱਕੀ ਹੈ। ਨਗਰ ਕੌਸਲ ਮਾਲੇਰਕੋਟਲਾ ਵੱਲੋਂ ਲਾਭਪਾਤਰੀਆਂ ਦੇ ਘਰ ਦਾ ਕੰਮ ਸੁਰੂ ਹੋਣ ਉਪਰੰਤ ਨੀਂਹਾਂ ਦੇ ਪੱਧਰ ਤੇ ਪੁਜਣ ਤੇ ਲਾਭਪਾਰਤੀਆਂ ਦੇ ਖਾਤਿਆਂ ਵਿੱਚ 50 ਹਜਾਰ ਰੁਪਏ ਦੀ ਰਕਮ ਪਹਿਲੀ ਕਿਸ਼ਤਾਂ ਵਜੋਂ ਟਰਾਸਫਰ ਕਰ ਦਿੱਤੀ ਜਾਵੇਗੀ । ਇਸ ਉਪਰੰਤ ਲੈਂਟਰ ਲੈਵਲ ਤੇ ਪੁਜਣ ਤੇ ਦੂਜੀ ਕਿਸਤ ਇੱਕ ਲੱਖ ਰੁਪਏ ਦੀ ਜਾਰੀ ਕਰ ਦਿੱਤੇ ਜਾਵੇਗੀ। ਲੈਟਰ ਪੈਣ ਉਪਰੰਤ 50 ਹਜਾਰ ਤੀਜੀ ਕਿਸ਼ਤ ਵਜੋਂ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ । ਘਰ ਮੁਕੰਮਲ ਹੋਣ ਉਪਰੰਤ ਬਾਕੀ ਬੱਚੀ ਰਕਮ ਜਾਰੀ ਕਰ ਦਿੱਤੀ ਜਾਵੇਗੀ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਰ ਅਲੀ, ਅਬਦੁਲ ਹਲੀਮ, ਅਬਦੁੱਲ ਲਤੀਫ ਪੱਪੂ, ਐਮ.ਸੀ ਹਾਜੀ ਅਖਤਰ, ਯੂਨੀਸ ਭੋਲਾ, ਮੁਹੰਮਦ ਨਜੀਰ ਸੱਦੇਵਾਲਾ, ਅਜੇ ਕੁਮਾਰ ਅੱਜੂ, ਮੁਨਸ਼ੀ ਅਜੇ ਕੁਮਾਰ, ਅਸਲਮ ਕਾਲਾ, ਚੌਧਰੀ ਬਸ਼ੀਰ, ਮੁਨਤਾਜ ਮੁਹੰਮਦ ਤਾਜ, ਗੁਰਬਖਸ਼, ਮੁਹਿੰਦਰ ਸਿੰਘ ਪਰੂਥੀ, ਇਕਬਾਲ ਫੌਜੀ, ਬਲਾਕ ਪ੍ਰਧਾਨ ਮਹਿਲਾ ਵਿੰਗ ਪਰਵੀਨ, ਬਲਾਕ ਪ੍ਰਧਾਨ ਸਾਬਰ ਅਲੀ ਰਤਨ, ਅਸਲਮ ਭੱਟੀ, ਗੁਰਮੀਤ ਸਿੰਘ, ਅਸ਼ਰਫ ਅਬਦੁੱਲਾ, ਯਾਸਰ ਅਰਫਾਤ, ਯਾਸੀਨ ਨੇਸ਼ਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ ।ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
