
National
0
ਉੜੀਸਾ ਦੀ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 10 ਦੀ ਥਾਂ ਹੁਣ 12 ਨੂੰ
- by Aaksh News
- June 10, 2024

ਉੜੀਸਾ ਵਿਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੁਣ 10 ਦੀ ਥਾਂ 12 ਜੂਨ ਨੂੰ ਹੋਵੇਗਾ। ਪਾਰਟੀ ਆਗੂਆਂ ਜਤਿਨ ਮੋਹੰਤੀ ਤੇ ਵਿਜੈਪਾਲ ਸਿੰਘ ਤੋਮਰ ਨੇ ਇਸ ਫੇਰਬਦਲ ਦੀ ਪੁਸ਼ਟੀ ਕੀਤੀ ਹੈ। ਮੋਹੰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਕਰਕੇ ਹਲਫ਼ਦਾਰੀ ਸਮਾਗਮ ਦੀ ਤਰੀਕ ਅੱਗੇ ਪਾਈ ਗਈ ਹੈ। ਇਸ ਦੌਰਾਨ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। ਸੀਨੀਅਰ ਭਾਜਪਾ ਆਗੂ ਤੇ ਨਵੇਂ ਚੁਣੇ ਵਿਧਾਇਕ ਸੁਰੇਸ਼ ਪੁਜਾਰੀ ਨਵੀਂ ਦਿੱਲੀ ਪਹੁੰਚ ਗਏ ਹਨ, ਜਿਸ ਤੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਉਹ ਨਵੀਂ ਸਰਕਾਰ ’ਚ ਇਸ ਸਿਖਰਲੇ ਅਹੁਦੇ ਦੀ ਦੌੜ ’ਚ ਮੋਹਰੀ ਹਨ। ਪੁੁਜਾਰੀ, ਜੋ ਪੰਜ ਸਾਲ ਪਹਿਲਾਂ ਬਾਰਗੜ੍ਹ ਸੰਸਦੀ ਹਲਕੇ ਤੋਂ ਚੁਣੇ ਗਏ ਸਨ, ਨੇ ਹਾਲੀਆ ਅਸੈਂਬਲੀ ਚੋਣ ਬ੍ਰਜਾਰਾਜਨਗਰ ਹਲਕੇ ਤੋਂ ਜਿੱਤੀ ਹੈ।