
ਪਾਤੜਾ ਭੂਮ ਮਾਫੀਆ ਗਿਰੋਹ ਵੱਲੋਂ ਨਜਾਇਜ਼ ਕਲੋਨੀਆਂ ਕੱਟਣ ਦੀ ਭਰਮਾਰ ਤੇ ਖੁਲਾਸਾ ਕਰਨ ਤੇ ਮਚਿਆ ਹੜਕੰਪ
- by Jasbeer Singh
- March 5, 2025

ਪਾਤੜਾ ਭੂਮ ਮਾਫੀਆ ਗਿਰੋਹ ਵੱਲੋਂ ਨਜਾਇਜ਼ ਕਲੋਨੀਆਂ ਕੱਟਣ ਦੀ ਭਰਮਾਰ ਤੇ ਖੁਲਾਸਾ ਕਰਨ ਤੇ ਮਚਿਆ ਹੜਕੰਪ ਪ੍ਰਸ਼ਾਸਨ ਕਾਰਵਾਈ ਕਰਨ ਲਈ ਜਲਦ ਆ ਰਿਹਾ ਹੈ ਐਕਸ਼ਨ ਵਿੱਚ ਪਿੰਡ ਦੁਗਾਲ ਦੇ ਕੋਲ ਭੂਮ ਮਾਫੀਆ ਗਿਰੋਹ ਵੱਲੋਂ ਨਜਾਇਜ਼ ਪ੍ਰੋਜੈਕਟ ਕੱਟਕੇ ਛਾਪ ਰਿਹਾ ਹੈ ਸੌਂ ਢੇਡ ਸੌ ਕਰੋੜ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੱਡੀ ਵੱਡੀ ਕੰਪਨੀਆਂ ਦੇ ਸ਼ੋਰੂਮ ਖੋਲ ਕੇ ਦੇਣ ਦਾ ਦਾਅਵਾ ਕਰਕੇ ਪਾਤੜਾਂ ਸ਼ਹਿਰ ਦੇ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਮੂਰਖ ਪੰਜਾਬ ਸਰਕਾਰ ਨੂੰ ਵੀ ਲਗਾਇਆ ਜਾ ਰਿਹਾ ਹੈ ਕਰੋੜਾਂ ਰੁਪਏ ਦਾ ਚੂਨਾ ਪਾਤੜਾਂ ਸ਼ਹਿਰ ਦੇ ਵਿੱਚ ਭੂਮ ਮਾਫੀਆ ਗਿਰੋਹ ਤੇ ਜਲਦ ਪੇ ਸਕਦੀ ਹੈ ਈਡੀ ਦੀ ਰੇਡ ਭੂਮ ਮਾਫੀਆ ਗਿਰੋਹ ਵੱਲੋਂ ਪਾਤੜਾਂ ਸ਼ਹਿਰ ਮੰਨੇ ਪਰਮੰਨੇ ਦੁਕਾਨਾਂ ਨੂੰ ਸ਼ਹਿਰ ਵਿੱਚੋਂ ਬੰਦ ਕਰਵਾ ਕੇ ਲੋਕਾਂ ਨੂੰ ਆਪਣੇ ਕਾਰੋਬਾਰ ਤੋਂ ਕੀਤਾ ਜਾ ਰਿਹਾ ਬਾਂਝਾਂ ਇਹਨਾਂ ਲੋਕਾਂ ਲਈ ਅੱਜ ਦਿਨ ਲਈ ਗਰਮਾ ਗਰਮ ਕੁਲਫੀ ਇਨ੍ਹੀ ਹੀ ਪਾਤੜਾਂ : ਸਰਕਾਰ ਦੀ ਨੱਕ ਥੱਲੇ ਪਾਤੜਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਦੁਗਾਲ ਕੋਲ ਭੂਮ ਮਾਫੀਆ ਗਿਰੋਹ ਵੱਲੋਂ ਕਿਸਾਨ ਦੀ ਉਪਜਾਊ ਜਮੀਨ ਨੂੰ ਸਸਤੇ ਭਾਅ ਵਿੱਚ ਖਰੀਦ ਕੇ ਇੱਕ ਦੋ ਕਿਲਿਆਂ ਦੀ ਰਜਿਸਟਰੀ ਕਰਵਾਉਣ ਸਮੇਂ ਵੀ ਘੱਟ ਰੇਟ ਵਿੱਚ ਰਜਿਸਟਰੀ ਕਰਵਾਉਣ ਸਮੇਂ ਵੀ ਸਰਕਾਰ ਨੂੰ ਵੱਡੀ ਪੱਧਰ ਤੇ ਚੂਨਾ ਲਾਇਆ ਜਾ ਰਿਹਾ ਹੈ ਉਥੇ ਹੀ ਸਰਕਾਰ ਨੂੰ ਪੁਡਾ ਪਰੂਵਡ ਦਾ ਲੋਕਾਂ ਨੂੰ ਝਾਂਸਾ ਦੇਣ ਲਈ ਇਕ ਦੋ ਕਿੱਲੇ ਦੀ ਫੀਸ ਭਰ ਕੇ ਬਾਉਂਡਰੀ ਵਾਲ ਮਾਰਨ ਦੀ ਪਰਮਿਸ਼ਨ ਲੈ ਲੈਂਦੇ ਹਨ ਜਿਸ ਤੇ ਤਹਿਤ ਉਹ ਭੋਲੇ ਭਾਲੇ ਲੋਕਾਂ ਨੂੰ ਵੱਡੀਆਂ ਵੱਡੀਆਂ ਵਿਦੇਸ਼ੀ ਕੰਪਨੀਆਂ ਦੇ ਸ਼ੋਰੂਮ ਖੋਲ੍ਹਣ ਦੀ ਐਡ ਕਰਕੇ ਇੱਕ ਕਾਗਜ਼ ਤੇ ਲੀਕਾ ਮਾਰਕੇ ਉਨ੍ਹਾਂ ਨਜਾਇਜ਼ ਪ੍ਰੋਜੈਕਟ ਦੇ ਸੌਰੂਮਾਂ ਤੇ ਸਕੂਟਰੀ ਤੋਂ ਲੇ ਕੇ ਫੋਰਚੂਨਰ ਗੱਡੀ ਤੱਕ ਦੇ ਇਨਾਮ ਰੱਖ ਕੇ ਲਾਲਚ ਵਿੱਚ ਫਸਾ ਕੇ ਉਨ੍ਹਾਂ ਨੂੰ ਹਿਮਾਚਲ ਜਾਂ ਚੰੜੀਗੜ ਦੇ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀ ਦੇ ਰਾਹੀ ਇੱਕਠਾ ਕਰਕੇ ਉਨ੍ਹਾਂ ਨੂੰ ਆਪਣੇ ਜਾਲ੍ਹ ਵਿੱਚ ਫਸਾ ਲੈਂਦੇ ਹਨ ਜਦੋ ਕਿ ਇਹ ਭੂਮ ਮਾਫੀਆ ਗਿਰੋਹ ਉਸਨੂੰ ਉਹਦੋਂ ਤੱਕ ਨਹੀਂ ਵੇਚ ਸਕਦਾ ਜਦੋਂ ਤੱਕ ਉਸ ਕੋਲ ਪੰਜਾਬ ਸਰਕਾਰ ਵੱਲੋਂ ਰੇਨਾ ਨੰਬਰ ਅਲਾਟ ਨਾ ਹੋ ਜਾਵੇ ਜਦੋਂ ਕਿ ਜਿਹੜੀ ਲਾਟਰੀ ਰਾਹੀ ਇਹ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ ਉਹ ਲਾਟਰੀ ਵੀ ਨਹੀਂ ਕੱਢ ਸਕਦੇ ਇਹਨਾਂ ਵੱਲੋਂ ਜਿਥੇ ਸ਼ਰੇਆਮ ਨਜਾਇਜ਼ ਪ੍ਰੋਜੈਕਟ ਕੱਟੇ ਜਾ ਰਹੇ ਹਨ ਉਥੇ ਹੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਬੀਤੇ ਦਿਨੀਂ ਖ਼ਬਰ ਲਗਾਉਣ ਤੇ ਜਿਥੇ ਪ੍ਰਸ਼ਾਸਨ ਦੀ ਅੱਖ ਖੁੱਲ੍ਹਦੀ ਨਜ਼ਰ ਆ ਰਹੀ ਹੈ ਉਥੇ ਹੀ ਪਟਿਆਲਾ ਜ਼ਿਲ੍ਹੇ ਦਾ ਮੀਡੀਆ ਇਸ ਤੇ ਸਟਿੰਗ ਆਪਰੇਸ਼ਨ ਕਰਨ ਲਈ ਤਿਆਰ ਹੋ ਚੁੱਕਿਆ ਹੈ ਪਾਤੜਾਂ ਸ਼ਹਿਰ ਦੇ ਅੰਦਰ ਜਿਸ ਦੁਕਾਨਾਂ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਇੱਕ ਬਰਾਂਡ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਉਹ ਦਿਨੋ ਦਿਨ ਇਹਨਾਂ ਦੇ ਝਾਂਸਿਆਂ ਵਿੱਚ ਆ ਕੇ ਆਪਣੇ ਦੁਕਾਨਾਂ ਸ਼ਹਿਰ ਵਿੱਚੋਂ ਬੰਦ ਕਰਕੇ ਉਹ ਦੁਕਾਨਾਂ ਇਹਨਾਂ ਵੱਲੋਂ ਕੱਟੇ ਗਏ ਨਜਾਇਜ਼ ਪ੍ਰੋਜੈਕਟ ਵਿੱਚ ਪਹੁੰਚ ਗਈਆਂ ਹਨ ਹੁਣ ਉਨ੍ਹਾਂ ਜੀ ਦੁਕਾਨਾਂ ਉੱਥੇ ਚੱਲਣ ਨਾ ਚਲਣ ਉਸ ਦਾ ਕੋਈ ਭਰੋਸਾ ਨਹੀਂ ਹੈ ਜੇਕਰ ਉਸ ਦੁਕਾਨਦਾਰ ਦਾ ਕੰਮ ਉਥੇ ਨਹੀ ਚਲਦਾ ਤਾਂ ਉਹ ਆਪਣੇ ਕਾਰੋਬਾਰ ਦੇ ਨਾਲ ਆਪਣੀ ਸੋਨੇ ਵਰਗੀ ਦੁਕਾਨਾਂ ਤੋਂ ਵੀ ਵਾਂਝੇ ਹੋ ਕੇ ਰਹਿ ਜਾਣਗੇ ਇਹਨਾਂ ਵੱਲੋਂ ਜੋ ਡਰਾਮੇ ਬਾਜ਼ੀ ਖੇਡੀ ਜਾ ਰਹੀ ਹੈ ਉਸਨੂੰ ਲੇ ਕੇ ਈਡੀ ਦੀ ਅੱਖ ਖੁੱਲ੍ਹਦੀ ਜਾ ਰਹੀ ਹੈ ਜਿਸ ਕਰਕੇ ਈਡੀ ਦੀ ਰੇਡ ਪੇ ਜਾਂਦੀ ਹੈ ਤਾਂ ਲੋਕਾਂ ਵੱਲੋਂ ਦਿੱਤੀਆਂ ਗਈਆਂ ਕਿਸ਼ਤਾਂ ਵਿੱਚ ਲੱਖਾਂ ਰੁਪਏ ਡੁੱਬਣ ਕਿਨਾਰੇ ਪਹੁੰਚ ਜਾਣਗੇ