
ਵਾਰਡ ਵਿੱਚ ਫੈਲੀ ਗੰਦਗੀ ਨਾਲ ਬਿਮਾਰੀਆਂ ਦਾ ਖਤਰਾ ਵਧਿਆ : ਹਰਪ੍ਰੀਤ ਪੀਤਾ
- by Jasbeer Singh
- June 30, 2025

ਵਾਰਡ ਵਿੱਚ ਫੈਲੀ ਗੰਦਗੀ ਨਾਲ ਬਿਮਾਰੀਆਂ ਦਾ ਖਤਰਾ ਵਧਿਆ : ਹਰਪ੍ਰੀਤ ਪੀਤਾ ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਵਾਰਡ ਨੰਬਰ 43 ਵਿੱਚ ਫੈਲੀ ਹੋਈ ਗੰਦਗੀ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਸਪੋਰਟਸ ਸੈੱਲ ਜਿਲਾ ਪਟਿਆਲਾ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਪੀਤਾ ਨੇ ਕੀਤਾ। ਉਹਨਾਂ ਕਿਹਾ ਰਾਘੋ ਮਾਜਰਾ ਦੇ ਅਧੀਨ ਆਉਂਦੇ ਮੋਦੀ ਕਾਲਜ ਰੋਡ ਅਤੇ ਵੈਟਰਨਰੀ ਹਸਪਤਾਲ ਦੇ ਕੋਲ ਜਗ੍ਹਾ- ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਿਸ ਕਰਕੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਗੰਦਗੀ ਦੇ ਨਾਲ ਨਾਲ ਬਦਬੂ ਵੀ ਪੂਰੇ ਇਲਾਕੇ ਵਿੱਚ ਫੈਲ ਰਹੀ ਹੈ। ਉਨਾਂ ਦੱਸਿਆ ਕਿ ਇਲਾਕੇ ਦੇ ਕੌਂਸਲਰ ਅਤੇ ਨਗਰ ਨਿਗਮ ਅਧਿਕਾਰੀਆਂ ਕੋਲ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਇਸ ਕੂੜੇ ਨੂੰ ਹਾਲੇ ਤੱਕ ਨਹੀਂ ਚੱਕਿਆ ਗਿਆ। ਜਿਸ ਨਾਲ ਇਲਾਕਾ ਨਿਵਾਸੀਆਂ ਵਿੱਚ ਪੂਰੇ ਤੌਰ ਤੇ ਰੋਸ ਹੈ। ਉਹਨਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦ ਹੀ ਇਸ ਕੂੜੇ ਨੂੰ ਚੁੱਕ ਕੇ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਜਾਵੇ ਅਤੇ ਇਲਾਕੇ ਵਿੱਚ ਬਿਮਾਰੀਆਂ ਫੈਲਣ ਤੋਂ ਬਚਾਇਆ ਜਾਵੇ।
Related Post
Popular News
Hot Categories
Subscribe To Our Newsletter
No spam, notifications only about new products, updates.