post

Jasbeer Singh

(Chief Editor)

Punjab

ਵਿਗਿਆਨਕ ਕਲੱਬ ਨੇ ਲੋਕਾਂ ਨੂੰ ਦਿੱਤਾ ਮੁਫਤ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ

post-img

ਵਿਗਿਆਨਕ ਕਲੱਬ ਨੇ ਲੋਕਾਂ ਨੂੰ ਦਿੱਤਾ ਮੁਫਤ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੀ ਲੋੜ :  ਇੰਜ. ਲਾਲ ਸਿੰਘ ਲਾਲ ਅਮਰਗੜ੍ਹ, 22 ਅਕਤੂਬਰ 2025 : ਜਿਉਂਦੇ ਜੀਅ ਖੂਨਦਾਨ ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ ਵੱਲੋਂ ਕਲੱਬ ਪ੍ਰਧਾਨ ਡਾਕਟਰ ਪਵਿੱਤਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਬਾਜ਼ਾਰ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟਿਆਂ ਦੀ ਮੁਫਤ ਵੰਡ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਪਿਛਲੇ 17 ਸਾਲਾਂ ਤੋਂ ਹਰ ਸਾਲ ਸਥਾਨਕ ਬਾਜ਼ਾਰ ਅੰਦਰ ਲੋਕਾਂ ਨੂੰ ਬੂਟੇ ਵੰਡ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਜੋ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿੱਚ ਹਿੱਸਾ ਪਾਇਆ ਜਾ ਸਕੇ । ਇਸ ਮੌਕੇ ਉਚਿਤ ਤੌਰ ਤੇ ਪੁੱਜੇ ਇੰਜ. ਲਾਲ ਸਿੰਘ ਲਾਲ ਨੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਇਸ ਸੰਸਥਾ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬੂਟੇ ਲਗਾਏ ਅਤੇ ਸੰਭਾਲੇ ਜਾ ਰਹੇ ਹਨ ਉਥੇ ਹੀ ਦਿਵਾਲੀ ਵਾਲੇ ਦਿਨ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੇ ਦਿਵਾਲੀ ਮਨਾਉਣ ਦਾ ਇਹ ਵਧੀਆ ਸੁਨੇਹਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ । ਉਹਨਾਂ ਕਿਹਾ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੇ ਮੁੱਖ ਲੋੜ ਬਣ ਗਈ ਹੈ । ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਗਿੰਦਰ ਸਿੰਘ ਮਾਨਾ, ਰਣਵੀਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਈ. ਸੀ., ਮਨਜੀਤ ਸਿੰਘ ਅਮਰਗੜ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਸਿਆਣ, ਗੁਰਵਿੰਦਰ ਸਿੰਘ ਉੱਧਾ, ਡਾ. ਜਗਮੋਹਨ ਸਿੰਘ, ਰਵੀ ਮਾਨਾ, ਪੁਨੀਤ ਸਿਆਣ, ਗੁਰਨੂਰ ਕੌਰ ਗੁਨੂੰ ਦਾ ਵਿਸ਼ੇਸ਼ ਯੋਗਦਾਨ ਰਿਹਾ ।

Related Post