ਆਈ. ਐਸ. ਆਈ. ਦੇ ਇਸ਼ਾਰੇ ਤੇ ਕੀਤੀ ਸੀ ਜਵਾਨਾਂ ਦੀ ਹੱਤਿਆ : ਡੀ. ਆਈ. ਜੀ.
- by Jasbeer Singh
- February 25, 2026
ਆਈ. ਐਸ. ਆਈ. ਦੇ ਇਸ਼ਾਰੇ ਤੇ ਕੀਤੀ ਸੀ ਜਵਾਨਾਂ ਦੀ ਹੱਤਿਆ : ਡੀ. ਆਈ. ਜੀ. ਗੁਰਦਾਸਪੁਰ, 25 ਫਰਵਰੀ 2026 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਵਿਖੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਦਿੱਤੇ ਗਏ ਪੰਜਾਬ ਪੁਲਸ ਦੇ ਜਵਾਨਾਂ ਦੀ ਹੱਤਿਆ ਆਈ. ਐਸ. ਆਈ. ਦੇ ਇਸ਼ਾਰੇ ਤੇ ਕੀਤੀ ਗਈ ਸੀ। ਕਿਸ ਨੇ ਦਿੱਤੀ ਇਹ ਜਾਣਕਾਰੀ ਡੀ. ਆਈ. ਜੀ. ਅੰਮ੍ਰਿਤਸਰ ਰੇਂਜ ਸੰਦੀਪ ਗੋਇਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਪੁਲਸ ਨੇ 72 ਘੰਟਿਆਂ ਦੇ ਅੰਦਰ ਹੀ ਸਮੁੱਚਾ ਮਾਮਲਾ ਸੁਲਝਾ ਲਿਆ ਹੈ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਦੋਵੇਂ ਹੱਤਿਆਵਾਂ ਆਈ. ਐਸ. ਆਈ. ਦੇ ਇਸਾਰੇ ਤੇ ਕੀਤੀਆਂ ਗਈਆਂ ਸਨ। ਦੋਸ਼ੀ ਦਿਲਾਵਰ ਤੇ ਰਣਜੀਤ ਸਿੰਘ ਦੋਵੇਂ ਆਈ. ਐਸ. ਆਈ. ਨਾਲ ਜੁੜੇ ਹੋਏ ਸਨ । ਪੁੱਛਗਿੱਛ ਦੌਰਾਨ ਰਣਜੀਤ ਸਿੰਘ ਨੇ ਕੀ ਮੰਨਿਆਂ ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਰਣਜੀਤ ਸਿੰਘ ਨੇ ਮੰਨਿਆ ਸੀ ਕਿ ਉਸ ਵਲੋਂ ਹਥਿਆਰ ਪਹਿਲਾਂ ਹੀ ਲੁਕਾਏ ਗਏ ਸਨ । ਉਨ੍ਹਾਂ ਜਾਣਕਾਰੀ ਦਿੱਤੀ ਕਿ 2-4 ਲੱਖ ਰੁਪਏ ਲਈ ਉਨ੍ਹਾਂ ਵਲੋਂ ਇਹ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਤੀਸਰੇ ਦੋਸ਼ੀ ਇੰਦਰਜੀਤ ਸਿੰਘ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ । ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਪਾਕਿਸਤਾਨ ’ਚ ਬੈਠੇ ਆਈ. ਐਸ. ਆਈ. ਦੇ ਹੈਂਡਲਰਾਂ ਨਾਲ ਸੰਪਰਕ ਵਿਚ ਸਨ ।
