ਮਿਹਨਤ ਕਸ ਦਰਜੀ ਦਾ ਕੰਮ ਕਰਨ ਵਾਲੇ ਦੇ ਸਪੁੱਤਰ ਨੇ ਲੈਫਟੀਨੈਂਟ ਦੇ ਅਹੁਦੇ ਤੇ ਪੁਹੰਚ ਵੱਡਾ ਮੁਕਾਮ ਕੀਤਾ ਹਾਸਿਲ -
- by Jasbeer Singh
- June 1, 2025
ਮਿਹਨਤ ਕਸ ਦਰਜੀ ਦਾ ਕੰਮ ਕਰਨ ਵਾਲੇ ਦੇ ਸਪੁੱਤਰ ਨੇ ਲੈਫਟੀਨੈਂਟ ਦੇ ਅਹੁਦੇ ਤੇ ਪੁਹੰਚ ਵੱਡਾ ਮੁਕਾਮ ਕੀਤਾ ਹਾਸਿਲ - ਪਟਿਆਲਾ ਜ਼ਿਲ੍ਹੇ ਦਾ ਵਧਾਇਆ ਮਾਂਣ ਨਾਭਾ 1 ਜੂਨ : ਹਲਕਾ ਨਾਭਾ ਦੇ ਪਿੰਡ ਵਜੀਦਪੁਰ ਤੋਂ 24 ਸਾਲਾਂ ਨੌਜਵਾਨ ਦੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੋਣ ਹੋਣ ਉਪਰੰਤ ਅੱਜ ਆਪਣੇ ਘਰ ਪੁਹੰਚਣ ਤੇ ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਇੰਦਰਜੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਨਿਰਮਲ ਕੌਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਇਸ ਨਿਯੁਕਤੀ ਲਈ ਉਹ ਬਹੁਤ ਖੁਸ਼ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਦੇ ਭਰਾ ਜਸਵੀਰ ਸਿੰਘ ਛਿੰਦਾਂ ਅਤੇ ਇੰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਰਾਜਗੜ੍ਹ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ 12 ਵੀ ਦੀ ਪੜਾਈ ਮੈਰੀਟੋਰੀਅਸ ਸਕੂਲ ਪਟਿਆਲਾ ਤੋਂ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹ 2019 ਵਿੱਚ ਭਾਰਤੀ ਫੌਜ ਬਤੋਰ ਕਲੈਰੀਕਲ ਵਜੋਂ ਨਿਯੁਕਤ ਹੋਏ ਉਸ ਤੋਂ ਬਾਅਦ ਜੁਲਾਈ 2024 ਵਿੱਚ ਏ ਸੀ ਸੀ ਦੀ ਪ੍ਰੀਖਿਆ ਦਿੱਤੀ ਅਤੇ ਅਪ੍ਰੈਲ 2025 ਵਿੱਚ ਐਸ ਐਸ ਬੀ ਦੀ ਇੰਟਰਵਿਊ ਦਿੱਤੀ ਉਸ ਤੋਂ ਬਾਅਦ ਉਹ ਭਾਰਤੀ ਫੌਜ ਵਿੱਚ ਬਤੋਰ ਲੈਫਟੀਨੈਂਟ ਨਿਯੁਕਤ ਹੋਇਆ ਇਸ ਮੌਕੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਉਸ ਦੀ ਤਿੰਨ ਸਾਲ ਦੀ ਟ੍ਰੇਨਿੰਗ ਆਈ ਐਮ ਏ ਦੇਹਰਾਦੂਨ ਵਿਖੇ ਹੋਵੇਗੀ ਉਸ ਨੇ ਮਾਣ ਸਨਮਾਨ ਦੇਣ ਲਈ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਇੰਦਰਜੀਤ ਸਿੰਘ ਦੇ ਦਾਦਾ ਲਾਲ ਸਿੰਘ , ਦਾਦੀ ਅਮਰ ਕੌਰ , ਤਾਇਆ ਜੈਰਾਮ ਸਿੰਘ , ਨਿਰਮਲ ਸਿੰਘ, ਜਰਨੈਲ ਸਿੰਘ , ਨਾਨੀ ਨਛੱਤਰ ਕੌਰ, ਮੇਜਰ ਸਿੰਘ ਬੀ ਪੀ ਈ ਉ ਬਲਾਕ ਬਾਬਰਪੁਰ, ਕ੍ਰਿਸ਼ਨ ਰਾਣੀ ਡਾਇਰੈਕਟਰ ਅਲਮਾ ਕਿਡਜ਼ ਸਕੂਲ ਨਾਭਾ, ਜਸਪਾਲ ਸਿੰਘ ਵਜੀਦਪੁਰ , ਕੁਲਦੀਪ ਸਿੰਘ ਮਾਮਾ , ਮਨਪ੍ਰੀਤ ਸਿੰਘ , ਲਖਵੀਰ ਸਿੰਘ, ਸੁਖਜੀਵਨ ਸਿੰਘ, ਸੁਖਪਾਲ ਸਿੰਘ, ਮਨਿੰਦਰਜੀਤ ਸਿੰਘ , ਗੁਰਜਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।
