go to login
post

Jasbeer Singh

(Chief Editor)

Patiala News

ਪ੍ਰੋਫੈਸਰ ਜੋੜੇ ਦਾ ਪੁੱਤਰ ਆਈਏਐੱਸ ਬਣਿਆ

post-img

ਸਿਵਿਲ ਸਰਵਿਸਿਜ਼ ਪ੍ਰੀਖਿਆ-2023 ਆਲ ਇੰਡੀਆ 340ਵੇਂ ਰੈਂਕ ਨਾਲ ਪਾਸ ਕਰਨ ਵਾਲੇ ਦੇਵਦਰਸ਼ਦੀਪ ਸਿੰਘ ਜਿਥੇ ਪੰਜਾਬੀ ਯੂਨੀਵਰਸਿਟੀ ਦੇ ਪ੍ਰ੍ਰੋਫੈਸਰ ਜੋੜੇ ਡਾ. ਦਰਸ਼ਨ ਆਸ਼ਟ ਅਤੇ ਡਾ. ਰਾਜਵੰਤ ਕੌਰ ਪੰੰਜਾਬੀ ਦੇ ਸਪੁੱਤਰ ਹਨ, ਉੱਥੇ ਹੀ ਉਹ ਯੂਨੀਵਰਸਿਟੀ ਵਿਚਲੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਵੀ ਰਹੇ ਹਨ। ਉਂਜ ਉਹ 2020 ਬੈਚ ਦੇ ਪੀਸੀਐੱਸ ਅਫ਼ਸਰ ਹਨ, ਜੋ ਕਿ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਸਕੱਤਰ (ਪ੍ਰੀਖਿਆਵਾਂ) ਵਜੋਂ ਕਾਰਜਸ਼ੀਲ ਹਨ। ਇਸ ਵੱਡੀ ਉਪਲਬਧੀ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੇਵਦਰਸ਼ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।

Related Post