post

Jasbeer Singh

(Chief Editor)

Patiala News

ਜੀ ਬੀ ਆਈ ਐੱਸ ਦੀਆਂ ਅਧਿਆਪਕਾਵਾਂ ਨੂੰ 'ਨੇਸ਼ਨ ਬਿਲਡਰ ਅਵਾਰਡ' ਨਾਲ ਕੀਤਾ ਗਿਆ ਸਨਮਾਨਿਤ

post-img

ਜੀ ਬੀ ਆਈ ਐੱਸ ਦੀਆਂ ਅਧਿਆਪਕਾਵਾਂ ਨੂੰ 'ਨੇਸ਼ਨ ਬਿਲਡਰ ਅਵਾਰਡ' ਨਾਲ ਕੀਤਾ ਗਿਆ ਸਨਮਾਨਿਤ ਨਾਭਾ : ਨਾਭਾ ਵਿਖੇ ਰੋਟਰੀ ਕਲੱਬ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਵਿੱਚ ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ। ਸ਼ਲਾਘਾਯੋਗ ਗੱਲ ਇਹ ਹੈ ਕਿ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਜੀ ਬੀ ਇੰਟਰਨੈਸ਼ਨਲ ਸਕੂਲ ਨਾਭਾ ਦੀਆਂ ਦੋ ਅਧਿਆਪਕਾਵਾਂ ਸ਼ਮਾ ਮਿੱਤਲ ਅਤੇ ਨਿਤਾਕਸ਼ੀ ਨੂੰ ਇਹ ਸਨਮਾਨ ਪ੍ਰਾਪਤ ਕਰਨ ਦਾ ਮੌਕਾ ਮਿਲਿਆ।ਦੋਵਾਂ ਅਧਿਆਪਕਾਵਾਂ ਨੇ ਅੱਜ ਦੀ ਇਸ ਵਿਲੱਖਣ ਪ੍ਰਾਪਤੀ ਦਾ ਪੂਰਾ ਸਿਹਰਾ ਸੰਦੀਪ ਬਾਂਸਲ ਜੀ ਅਤੇ ਸਕੂਲ ਦੀ ਪ੍ਰਿੰਸੀਪਲ ਪੂਨਮ ਰਾਣੀ ਜੀ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨਿਰੰਤਰ ਮਾਰਗਦਰਸ਼ਨ,ਪੑੋਤਸਾਹਨ ਅਤੇ ਪਿਆਰ ਸਦਕਾ ਹੀ ਉਹ ਇਹ ਵਿਲੱਖਣ ਪ੍ਰਾਪਤੀ ਹਾਸਲ ਕਰ ਸਕੇ ਹਨ। ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਨੇ ਅਧਿਆਪਕਾਵਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਉਨ੍ਹਾਂ ਦੀਆਂ ਵਧਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਕ ਅਧਿਆਪਕ ਦਾ ਫਰਜ਼ ਸਿਰਫ਼ ਵਿਦਿਆਰਥੀਆਂ ਨੂੰ ਪਾਠਕ੍ਰਮ ਬਾਰੇ ਜਾਣਕਾਰੀ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਵਿਚ ਵੀ ਪੂਰਾ ਯੋਗਦਾਨ ਪਾਉਣਾ ਹੈ ।

Related Post