
ਸੰਤ ਬਾਵਾ ਪੂਰਨ ਦਾਸ ਮਹਾਰਾਜ ਜੀ ਦੇ ਤਿੰਨ ਰੋਜ਼ਾ 58ਵਾਂ ਬਰਸੀ ਸਮਾਗਮ ਹੋਇਆ ਸ਼ੁਰੂ
- by Jasbeer Singh
- May 7, 2024

ਪਟਿਆਲਾ, 7 ਮਈ (ਜਸਬੀਰ)-ਸੰਤ ਬਾਵਾ ਪੂਰਨ ਦਾਸ ਮਹਾਰਾਜਾ ਜੀ ਦੀ 58ਵੀਂ ਬਰਸੀ ਦੇ ਤਿੰਨ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਅੱਜ ਗੁਰਦੁਆਰਾ ਗੁਫਾਸਰ ਸਾਹਿਬ ਰੋੜਗੜ੍ਹ (ਪਟਿਆਲਾ) ਵਿਖੇ ਹੋਈ। ਪਹਿਲੇ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ। ਸੰਗਤ ਵੱਡੀ ਗਿਣਤੀ ਵਿਚ ਸਵੇਰੇ ਹੀ ਆਉਣੀ ਸ਼ੁਰੂ ਹੋ ਗਈ ਤੇ ਕਾਫੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਸੰਗਤਾਂ ਦੇ ਠਹਿਰਣ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ। ਗੁਰੂ ਘਰ ਦੇ ਸ਼ਰਧਾਲੂਆਂ ਦੇ ਨਾਲ-ਨਾਲ ਇਥੇ ਇਲਾਕੇ ਦੇ ਨਹੀਂ ਬਲਕਿ ਇਥੇ ਵੱਖ-ਵੱਖ ਸੂਬਿਆਂ ਤੋਂ ਨਹੀਂ ਬਲਕਿ ਵੱਖ-ਵੱਖ ਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਸੇਵਾਦਾਰਾਂ ਵਲੋਂ ਆਪਣੀ-ਆਪਣੀ ਸੇਵਾ ਸੰਭਾਲ ਲਈ ਗਈ ਹੈ। ਬਰਸੀ ਸਮਾਗਮ ਮੌਕੇ ਜਿਥੇ ਸੰਤ ਬਾਵਾ ਪੂਰਨ ਦਾਸ ਜੀ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ, ਉਥੇ ਖੂਨਦਾਨ ਕੈਂਪ ਸਮੇਤ ਕਈ ਸਮਾਜਿਕ ਕੰਮ ਵੀ ਕੀਤੇ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਫਕੀਰੋਂ ਕੇ ਬਖਸ਼ੀਸ਼-ਏ-ਤਖਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਰੋੜਗੜ੍ਹ (ਪਟਿਆਲਾ) ਦੇ ਗੱਦੀ ਨਸ਼ੀਨ ਮਹੰਤ ਗੁਰਚਰਨ ਦਾਸ ਜੀ ਨੇ ਦੱਸਿਆ ਕਿ ਬ੍ਰਹਮਲੀਨ 111 ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਹੇਠ ਸ਼ਰਧਾ ਪ੍ਰੇਮ ਨਾਲ ਮਨਾਈ ਜਾ ਰਹੀ ਹੈ, ਜਿਸਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਅਤੇ 8 ਮਈ ਦਿਨ ਬੁਧਵਾਰ ਨੂੰ ਆਸਾ ਦੀ ਵਾਰ ਦੇ ਕੀਰਤਨ ਸਵੇਰੇ 4.00 ਅਮਿ੍ਰਤ ਵੇਲੇ ਆਰੰਭ ਹੋ ਕੇ ਸਵੇਰੇ 8.00 ਵਜੇ ਸਮਾਪਤੀ ਹੋਵੇਗੀ। ਇਸ ਤੋਂ ਬਾਅਦ ਗੁਰਬਾਣੀ ਸ਼ਬਦ ਕੀਰਤਨ ਕਥਾ ਦਾ ਖੁੱਲਾ ਦੀਵਾਨ ਸਾਰਾ ਦਿਨ ਲਗਾਤਾਰ ਚਲਦਾ ਰਹੇਗਾ। ਸ਼ਾਮ ਵੇਲੇ ਰਹਿਰਾਸ ਜੀ ਦੇ ਪਾਠ ਉਪਰੰਤ ਰੈਣ-ਸਵਾਈ ਕੀਰਤਨ ਸ਼ੁਰੂ ਹੋਣਗੇ। ਜਿਸ ਵਿਚ ਸੰਤ ਮਹਾਤਮਾ, ਗੁਣੀ ਗਿਆਨੀ, ਕੀਰਤਨ ਜਥਿਆਂ ਅਤੇ ਰਾਗੀ ਕੀਰਤਨ ਕਥਾ ਵਿਚਾਰ ਕਰਨਗੇ। 9 ਮਈ ਦਿਨ ਵੀਰਵਾਰ ਨੂੰ ਸੰਤ ਗੁਰਚਰਨ ਦਾਸ (ਗੱਦੀ ਨਸ਼ੀਨ ਗੁਰਦੁਆਰਾ ਸਹਿਬ ਰੋੜੇਵਾਲ) 12. 00 ਤੋਂ 1.15 ਵਜੇ ਅਮਿ੍ਰੰਤ ਵੇਲੇ ਤੱਕ ਗੁਰਬਾਣੀ ਕੀਰਤਨ ਦੁਆਰਾ ਬ੍ਰਹਮਲੀਨ ਸੰਤ ਮਹਾਰਾਜ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਦੀ ਅਰਦਾਸ ਹੋਵੇਗੀ। 9 ਮਈ ਦਿਨ ਵੀਰਵਾਰ ਨੂੰ ਅਮਿ੍ਰੰਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਵੇਗਾ ਅਤੇ 2.00 ਵਜੇ ਤੱਕ ਖੁੱਲਾ ਦੀਵਾਨ ਸਜੇਗਾ। ਤੀਜੇ ਪਹਿਰ ਅੰਤਰਰਾਸਟਰੀ ਪਹਿਲਵਾਨਾ ਦਾ ਕੁਸ਼ਤੀ ਦੰਗਲ ਹੋਵੇਗਾ। ਮਹੰਤ ਗੁਰਚਰਨ ਦਾਸ ਜੀ ਨੇ ਦੱਸਿਆ ਕਿ 10 ਮਈ ਦਿਨ ਸ਼ੁਕਰਵਾਰ ਨੂੰ 8 ਵਜੇ ਸਵੇਰੇ ਅਮਿ੍ਰੰਤ ਪਾਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ਸਮੂੁਹ ਜਥੇਦਾਰ ਸੰਤ ਖਾਲਸਾ, ਸਾਧ ਸੰਗਤ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।