
ਥਾਣਾ ਅਰਬਨ ਐਸਟੇਟ ਪੁਲਸ ਨੇ ਕੀਤਾ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਤ ੇ ਵਿਦੇਸ਼ ਭੇਜਣ ਦੇ ਨਾਮ ਦੇ ਠੱਗੀ ਮਾਰਨ ਦੇ ਦੋ
- by Jasbeer Singh
- August 3, 2024

ਥਾਣਾ ਅਰਬਨ ਐਸਟੇਟ ਪੁਲਸ ਨੇ ਕੀਤਾ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਤ ੇ ਵਿਦੇਸ਼ ਭੇਜਣ ਦੇ ਨਾਮ ਦੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਪਟਿਆਲਾ, 3 ਅਗਸਤ () : ਥਾਣਾ ਅਰਬਨ ਐਸਟੇਟ ਪੁਲਸ ਨੇ ਸਿ਼ਕਾਇਤਕਰਤਾ ਰਜਨੀ ਗੁਪਤਾ ਪਤਨੀ ਰਾਜੇਸ਼ ਗੁਪਤਾ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 419, 420, 120 ਬੀ. ਆਈ. ਪੀ. ਸੀ. ਤਹਿਤ ਇਕ ਵਿਅਕਤੀ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ਵਿਚ ਅਵਨੀਤ ਤਿਵਾੜੀ ਪੁੱਤਰ ਮੋਹਨ ਤਿਵਾੜੀ ਵਾਸੀ ਅਰੋਨ ਪੋਸਟ ਮੁਜਾਹੀ ਬਜਾਰ ਪੱਟੀ ਯੂ. ਪੀ ਹਾਲ ਵਾਸੀ ਇੰਦਰਾਪ੍ਰਕਾਸ਼ ਬਿਲਡਿੰਗ ਬਾਰਾਖੰਬਾ ਰੋਡ ਨਵੀ ਦਿੱਲੀ ਅਤੇ ਇਕ ਅਣਪਛਾਤਾ ਵਿਅਕਤੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਰਜਨੀ ਗੁਪਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ 93 ਹਜ਼ਾਰ ਰੁਪਏ ਲੈ ਲਏ ਪਰ ਬਾਅਦ ਵਿਚ ਨਾ ਤਾਂ ਉਸਨੂੰ ਵਿਦੇਸ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.