ਅਮਰੀਕੀ ਰਾਸ਼ਟਰਪਤੀ ਕਰ ਰਹੇ ਹਨ ਅਮਰੀਕਾ ਵਿਚ ਸ਼ਰਾਬ ਦੇ ਪਾਬੰਦੀ ਦੀ ਤਿਆਰੀ
- by Jasbeer Singh
- January 13, 2026
ਅਮਰੀਕੀ ਰਾਸ਼ਟਰਪਤੀ ਕਰ ਰਹੇ ਹਨ ਅਮਰੀਕਾ ਵਿਚ ਸ਼ਰਾਬ ਦੇ ਪਾਬੰਦੀ ਦੀ ਤਿਆਰੀ ਵਾਸ਼ਿੰਗਟਨ, 13 ਜਨਵਰੀ 2026 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਅਮਰੀਕਾ ਵਿਚ ਸ਼ਰਾਬ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਹਨ । ਆਨ ਲਾਈਨ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਅਮਰੀਕਾ 'ਚ ਸ਼ਰਾਬ 'ਤੇ ਹਮੇਸ਼ਾ ਲਈ ਪਾਬੰਦੀ ਲਾਉਣਾ ਚਾਹੁੰਦੇ ਹਨ। 18ਵੀਂ ਸੋਧ ਮੁੜ ਲਾਗੂ ਕਰਕੇ ਵਾਪਸ ਲਿਆਉਣਾ ਚਾਹੁੰਦੇ ਹਨ ਸ਼ਰਾਬੀ ਵਾਪਸ ਉਹ 18ਵੀਂ ਸੋਧ ਨੂੰ ਮੁੜ ਲਾਗੂ ਕਰਨਾ ਚਾਹੁੰਦੇ ਹਨ ਅਤੇ ਪੂਰੀ ਤਰ੍ਹਾਂ ਸ਼ਰਾਬਬੰਦੀ ਵਾਪਸ ਲਿਆਉਣਾ ਚਾਹੁੰਦੇ ਹਨ । ਇਹ ਮੈਸੇਜ ਉਨ੍ਹਾਂ ਦੇ ਜਾਣੇ-ਪਛਾਣੇ 'ਆਲ-ਕੈਪਸ' (ਵੱਡੇ ਅੱਖਰਾਂ ਵਾਲੇ) ਅਤੇ ਬਿਨਾਂ ਫਿਲਟਰ ਵਾਲੇ ਸਟਾਈਲ ਵਿਚ ਲਿਖਿਆ ਗਿਆ ਹੈ । ਇਸ ਵਿਚ 'ਖ਼ਤਰਨਾਕ ਸ਼ਰਾਬੀਆਂ', ਭਰੇ ਹੋਏ ਬਾਰਾਂ, ਡਿੱਗ ਰਹੀ ਉਤਪਾਦਕਤਾ ਅਤੇ ਇਕ ਅਜਿਹੇ ਪੀਣ ਵਾਲੇ ਸੱਭਿਆਚਾਰ ਦੇ ਖ਼ਿਲਾਫ਼ ਗੱਲ ਕੀਤੀ ਗਈ ਹੈ, ਜੋ ਪਰਿਵਾਰਾਂ ਅਤੇ ਕੰਮਕਾਜੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਇਹ ਪੋਸਟ ਤੇਜ਼ੀ ਨਾਲ ਫੈਲੀ ਅਤੇ ਕੁਝ ਹੀ ਘੰਟਿਆਂ ਵਿਚ ਇਸ ਦੇ ਸਕ੍ਰੀਨਸ਼ਾਟ ਨੂੰ ਹਜ਼ਾਰਾਂ ਸ਼ੇਅਰ ਅਤੇ ਪ੍ਰਤੀਕਿਰਿਆਵਾਂ ਮਿਲੀਆਂ, ਜਿਸ ਨਾਲ ਸੋਸ਼ਲ ਮੀਡੀਆ 'ਤੇ ਬੇਭਰੋਸਗੀ, ਮਜ਼ਾਕ ਅਤੇ ਘਬਰਾਹਟ ਫੈਲ ਗਈ । 1920 ਤੋਂ 1933 ਤੱਕ ਚੱਲਿਆ ਸੀ ਸ਼ਰਾਬਬੰਦੀ ਕਾਨੂੰਨ 1930 ਦੇ ਦਹਾਕੇ ਵਿਚ ਅਮਰੀਕਾ 'ਚ 'ਸ਼ਰਾਬਬੰਦੀ' ਕਾਨੂੰਨ ਲਾਗੂ ਸੀ, ਜੋ 1920 ਤੋਂ 1933 ਤੱਕ ਚੱਲਿਆ । ਇਸ ਕਾਨੂੰਨ ਦੇ ਤਹਿਤ ਸ਼ਰਾਬ ਦਾ ਉਤਪਾਦਨ, ਵਿਕਰੀ ਅਤੇ ਪੀਣ 'ਤੇ ਪੂਰੀ ਤਰ੍ਹਾਂ ਪਾਬੰਦੀ ਸੀ । ਇਸ ਨੂੰ 'ਨੋਬਲ ਐਕਸਪੈਰੀਮੈਂਟ' ਕਿਹਾ ਜਾਂਦਾ ਸੀ ਪਰ ਇਹੈ ਅਪਰਾਧ ਅਤੇ ਬਲੈਕ ਮਾਰਕੀਟ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਿਤ ਹੋਇਆ ਸੀ ।
