post

Jasbeer Singh

(Chief Editor)

Latest update

ਅਮਰੀਕਾ ਦੇ ਇੰਡੀਆਨਾ ਸੂਬੇ ਨੇ ਕੀਤੇ 1790 ਡਰਾਈਵਰਾਂ ਦੇ ਲਾਇਸੈਂਸ ਰੱਦ

post-img

ਅਮਰੀਕਾ ਦੇ ਇੰਡੀਆਨਾ ਸੂਬੇ ਨੇ ਕੀਤੇ 1790 ਡਰਾਈਵਰਾਂ ਦੇ ਲਾਇਸੈਂਸ ਰੱਦ ਅਮਰੀਕਾ,3 ਅਪ੍ਰੈਲ 2026 : ਅਮਰੀਕਾ ਦੇ ਇਕ ਸੂਬੇ ਇੰਡੀਆਨਾ ਵਲੋਂ 1790 ਦੇ ਕਰੀਬ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਕਿਊਂ ਕੀਤਾ ਗਿਆ ਹੈ ਅਜਿਹਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਇੰਡੀਆਨਾ ਵਲੋਂ ਜੋ 1790 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਦਾ ਮੁੱਖ ਕਾਰਨ ਅਮਰੀਕਾ ਵਿਖੇ ਵੱਖ-ਵੱਖ ਥਾਵਾਂ ਤੇ ਵਾਪਰੇ ਸੜਕ ਹਾਦਸੇ ਹਨ। ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਅਮਰੀਕੀਆਂ ਦੀਆਂ ਜਾਨਾਂ ਗਈਆਂ ਹਨ। ਦੱਸਣਯੋਗ ਹੈ ਕਿ ਰੱਦ ਲਾਇਸੈਂਸ ਪ੍ਰਕਿਰਿਆ ਦੌਰਾਨ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਵੱਡੀ ਗਿਣਤੀ ਵਿਚ ਸ਼ਾਮਲ ਹਨ। ਕੀ ਦੱਸਿਆ ਗਵਰਨਰ ਮਾਈ ਬ੍ਰੌਨ ਨੇ ਇੰਡੀਆਨਾ ਸੂਬੇ ਦੇ ਗਵਰਨਰ ਮਾਈਕ ਬ੍ਰੌਨ ਨੇ ਦੱਸਿਆ ਕਿ ਮਾਰਚ 2026 ਵਿਚ ਹਾਊਸ ਐਨਰੋਲਡ ਐਕਟ-1200 ਤੇ ਦਸਤਖ਼ਤ ਕੀਤੇ ਜਾਣ ਦੇ ਚਲਦਿਆਂ ਜੋ ਨਵਾਂ ਕਾਨੂੰਨ ਬਣਾਇਆ ਗਿਆ ਹੈ ਤਹਿਤ ਇਹ ਅਹਿਮ ਤੇ ਠੋਸ ਕਦਮ ਚੁੱਕਿਆ ਗਿਆ ਹੈ। ਜਿਕਰਯੋਗ ਹੈ ਕਿ ਇੰਡੀਆਨਾ ਦੇ ਇਸ ਨਵੇਂ ਕਾਨੂੰਨ ਕਾਰਨ ਚੁੱਕੇ ਗਏ ਕਦਮਾਂ ਕਾਰਨ ਉਪਰੋਕਤ 1790 ਡਰਾਈਵਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਇੰਡੀਆਨਾ ਬਣਿਆਂ ਗੈਰ-ਕਾਨੂੰਨੀ ਪ੍ਰਵਾਸੀ ਡਰਾਈਵਰਾਂ ਵਿਰੁੱਧ ਕਾਰਵਾਈ ਮਾਮਲੇ ਵਿਚ ਪਹਿਲਾ ਸੂਬਾ ਇੰਡੀਆਨਾ ਜਿਸ ਨੇ 16 ਮਾਰਚ ਨੂੰ ਹੀ 1790 ਡਰਾਈਵਰਾਂ ਨੂੰ ਲਾਇਸੈਂਸ ਰੱਦ ਕਰਨ ਬਾਰੇ ਸੂਚਿਤ ਕਰਦੇ ਹੋਏ ਨੋਟਿਸ ਭੇਜ ਦਿੱਤੇ ਸਨ ਨੇ ਸਾਰੇ ਗੈਰ-ਨਿਵਾਸੀ ਲਾਇਸੈਂਸ (ਜਿਨ੍ਹਾਂ ਕੋਲ ਐਚ -2 ਏ, ਐਚ-2 ਬੀ, ਜਾਂ ਈ-2 ਵੀਜ਼ਾ ਨਹੀਂ ਹਨ) 1 ਅਪ੍ਰੈਲ ਨੂੰ ਆਪਣੇ ਆਪ ਐਕਸਪਾਇਰ ਹੋ ਜਾਣਗੇ । ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ `ਤੇ ਕਾਰਵਾਈ ਕੀਤੀ ਹੈ। ਗਵਰਨਰ ਮਾਈਕ ਬ੍ਰੌਨ ਨੇ ਕਿਹਾ ਕਿ ਇਹ ਫੈਸਲਾ ਫਰਵਰੀ 2026 ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਸਬੰਧਤ ਦੋ ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ। ਫਰਵਰੀ 2026 ਵਿੱਚ ਸੁਖਦੀਪ ਸਿੰਘ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ । ਗੈਰ-ਸਿੱਖਿਅਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਗੈਰ-ਸਿਖਿਅਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾਵੇਗਾ । ਨਵੇਂ ਨਿਯਮ ਲਈ ਅੰਗਰੇਜ਼ੀ ਵਿੱਚ ਮੁਹਾਰਤ ਦੀ ਲੋੜ ਹੈ । ਰੱਦ ਕੀਤੇ ਲਾਇਸੈਂਸਾਂ ਵਾਲੇ ਡਰਾਈਵਰਾਂ ਨੂੰ ਨੌਕਰੀ `ਤੇ ਰੱਖਣ ਵਾਲੇ ਟਰੱਕ ਮਾਲਕਾਂ ਨੂੰ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ । ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਟਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸਟੀਅਰਿੰਗ ਵ੍ਹੀਲ ਦੇ ਪਿੱਛੇ ਬੈਠਾ ਵਿਅਕਤੀ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਕਾਨੂੰਨੀ ਤੌਰ `ਤੇ ਯੋਗ ਹੋਵੇ ।

Related Post

Instagram