
ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦੈ : ਟਰੰਪ
- by Jasbeer Singh
- August 26, 2025

ਅਮਰੀਕੀ ਝੰਡਾ ਸਾੜਨ ਵਾਲਿਆਂ ਨੂੰ ਜੇਲ ਤੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦੈ : ਟਰੰਪ ਅਮਰੀਕਾ, 26 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਵੱਖ-ਵੱਖ ਕਾਰਜਕਾਰੀ ਹੁਕਮਾਂ ਤੇ ਹਸਤਾਖਰ ਕਰਦਿਆਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਵੀ ਸਥਾਨਕ ਵਿਅਕਤੀ ਵਲੋਂ ਅਮਰੀਕੀ ਝੰਡਾ ਸਾੜ ਪ੍ਰੋਗਰਾਮ ਕੀਤਾ ਜਾਂਦਾ ਹੈ ਤਾਂ ਉਸਨੂੰ ਜੇਲ ਤੇ ਜੇਕਰ ਵਿਦੇਸ਼ੀ ਵਿਅਕਤੀ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਸਨੂੰ ਸਿੱਧੇ-ਸਿੱਧੇ ਦੇਸ਼ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਕੀ ਹੈ ਦੂਸਰਾ ਹੁਕਮ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਸੋਮਵਾਰ ਨੂੰ ਹਸਤਾਖਰ ਕੀਤੇ ਗਏ ਦੋ ਕਾਰਜਕਾਰੀ ਆਦੇਸ਼ਾਂ `ਤੇ ਵਿਚੋਂ ਜੇਕਰ ਦੂਸਰੇ ਦੀ ਗੱਲ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਪੈਸੇ ਜਮ੍ਹਾ ਕੀਤੇ ਬਿਨਾਂ ਰਿਹਾਅ ਕਰਨ ਦੀ ਪ੍ਰਣਾਲੀ (ਨਕਦੀ ਰਹਿਤ ਜ਼ਮਾਨਤ) ਖਤਮ ਕਰ ਦਿੱਤੀ ਗਈ ਸੀ, ਜਦੋਂ ਕਿ ਦੂਜੇ ਵਿੱਚ, ਅਮਰੀਕੀ ਝੰਡਾ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵਿਵਸਥਾ ਹੈ। ਦੱਸਣਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ 1989 ਵਿੱਚ 5-4 ਦੇ ਫੈਸਲੇ ਵਿੱਚ ਕਿਹਾ ਸੀ ਕਿ ਝੰਡਾ ਸਾੜਨਾ ਪ੍ਰਗਟਾਵੇ ਦੀ ਆਜ਼ਾਦੀ ਦੇ ਅਧੀਨ ਆਉਂਦਾ ਹੈ, ਪਰ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਇੱਕ ਅਜਿਹਾ ਕੇਸ ਲੱਭਣ ਲਈ ਕਿਹਾ ਹੈ ਜੋ ਇਸ ਫੈਸਲੇ ਨੂੰ ਚੁਣੌਤੀ ਦੇ ਸਕੇ।