

ਸੜਕੀ ਹਾਦਸੇ ਵਿਚ ਤਿੰਨ ਵਿਚੋਂ ਦੋ ਦੀ ਮੌਤ ਇੱਕ ਗੰਭੀਰ ਜ਼ਖ਼ਮੀ ਚੰਡੀਗੜ੍ਹ, 26 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬੀਤੀ ਦੇਰ ਰਾਤ ਇਕ ਕਾਰ ਸਵਾਰ ਨੇ ਮੋਟਰਸਾਈਕਲ ਤੇ ਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੰਡੀਗੜ੍ਹ ਦੇ ਕਿਹੜੇ ਸੈਕਟਰ ਵਿਚ ਵਾਪਰੀ ਘਟਨਾਂ ਬੀਤੀ ਦੇਰ ਰਾਤ ਇਹ ਘਟਨਾਕ੍ਰਮ ਚੰਡੀਗੜ੍ਹ ਦੇ ਸੈਕਟਰ-40/41 ਲਾਈਟ ਪੁਆਇੰਟ `ਤੇ ਉਸ ਸਮੇਂ ਵਾਪਰੀ ਜਦੋਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ।ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਤਿੰਨ ਜ਼ਖ਼ਮੀ ਮੋਟਰਸਾਈਕਲ ਸਵਾਰ ਅੰਕੁਸ਼ ਅਤੇ ਧਰੁਵ ਨੂੰ ਸੈਕਟਰ-16 ਜਨਰਲ ਹਸਪਤਾਲ ਲੈ ਗਈ। ਡਾਕਟਰਾਂ ਨੇ ਸੈਕਟਰ-56 ਨਿਵਾਸੀ ਵਿਕਾਸ ਅਤੇ ਧਰੁਵ ਨੂੰ ਮ੍ਰਿਤਕ ਐਲਾਨ ਦਿੱਤਾ। ਮਾਲਸੋਰਾ ਨਿਵਾਸੀ ਮੋਟਰਸਾਈਕਲ ਸਵਾਰ ਅੰਕੁਸ਼ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਹ ਬਚ ਗਿਆ ਅਤੇ ਜ਼ਖ਼ਮੀ ਹੋ ਗਿਆ ਹੈ। ਕਿਹੜਾ ਕੇਸ ਦਰਜ ਕੀਤਾ ਹੈ ਪੁਲਸ ਨੇ ਕਾਰ ਚਾਲਕ ਵਲੋਂ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰਨ ਅਤੇ ਇਕ ਨੂੰ ਗੰਭੀਰ ਜ਼ਖ਼ਮੀ ਕਰਨ ਤੇ ਸੈਕਟਰ-39 ਥਾਣੇ ਦੀ ਪੁਲਸ ਨੇ ਅੰਕੁਸ਼ ਦੇ ਬਿਆਨਾਂ ਦੇ ਆਧਾਰ `ਤੇ ਫ਼ਰਾਰ ਕਾਰ ਚਾਲਕ ਵਿਰੁੱਧ ਲਾਪਰਵਾਹੀ ਅਤੇ ਅਣਜਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਹੈ। ਕੀ ਦੱਸਿਆ ਅੰਕੁਸ਼ ਨੇ ਸੜਕੀ ਹਾਦਸੇ ਵਿਚ ਜ਼ਖ਼ਮੀ ਅੰਕੁਸ਼ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਉਹ ਆਪਣੇ ਦੋਸਤਾਂ ਵਿਕਾਸ ਅਤੇ ਧਰੁਵ ਨਾਲ ਸੈਕਟਰ-42 ਵਿੱਚ ਇੱਕ ਪ੍ਰੋਗਰਾਮ ਦੇਖ ਕੇ ਘਰ ਵਾਪਸ ਆ ਰਿਹਾ ਸੀ ਤਾਂ ਸੈਕਟਰ-40/41 ਲਾਈਟ ਪੁਆਇੰਟ `ਤੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੋਂ ਹੇਠਾਂ ਡਿੱਗ ਪਏ ਅਤੇ ਖੂਨ ਨਾਲ ਲੱਥਪੱਥ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਐਕਸੀਡੈਂਟ ਸਬੰਧੀ ਪੁਲਸ ਨੂੰ ਦੱਸਿਆ ਅਤੇ ਪੁਲਸ ਨੇ ਮੌਕੇ `ਤੇ ਪਹੁੰਚ ਕੇ ਤਿੰਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਇਲਾਜ ਦੌਰਾਨ ਦੋ ਦੀ ਮੌਤ ਹੋ ਗਈ ਤੇ ਉਹ ਜ਼ਖਮੀ ਹੈ।