post

Admin

(Chief Editor)

National

ਰੋਹਿਤ ਸ਼ੈੱਟੀ ਦੇ ਘਰ ਫਾਇਰਿੰਗ ਕਰਨ ਵਾਲਿਆਂ ਦੀ ਹੋਈ ਪਛਾਣ

post-img

ਰੋਹਿਤ ਸ਼ੈੱਟੀ ਦੇ ਘਰ ਫਾਇਰਿੰਗ ਕਰਨ ਵਾਲਿਆਂ ਦੀ ਹੋਈ ਪਛਾਣ ਮੁੰਬਈ, 4 ਫਰਵਰੀ 2026 : ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ਹੋਈ ਫਾਇਰਿੰਗ ਦੀ ਘਟਨਾ `ਚ ਕਥਿਤ ਤੌਰ `ਤੇ ਸ਼ਾਮਲ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਕ ਸਥਾਨਕ ਅਦਾਲਤ ਨੇ 3 ਮੁਲਜ਼ਮਾਂ ਨੂੰ 5 ਫਰਵਰੀ ਤੱਕ ਪੁਲਸ ਹਿਰਾਸਤ `ਚ ਭੇਜ ਦਿੱਤਾ ਹੈ। ਕੌਣ ਹਨ ਤਿੰਨੇ ਜਣੇ ਇਕ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮੁਲਜ਼ਮ ਜਿਨ੍ਹਾਂ ਦੀ ਪਛਾਣ ਸਵਪਨਿਲ ਬੰਦੁ ਸਕਤ (23), ਸਿਧਾਰਥ ਦੀਪਕ ਯੇਨਪੁਰੇ (20) ਤੇ ਸਮਰਥ ਸਿ਼ਵਸ਼ੰਕਰ ਪੋਮਾਜੀ (18) ਵਜੋਂ ਹੋਈ ਹੈ, ਨੂੰ ਪੁਣੇ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ `ਚ ਪੇਸ਼ ਕੀਤਾ ਗਿਆ । ਚੌਥਾ ਮੁਲਜ਼ਮ ਸ਼ੁਭਮ ਫਰਾਰ ਹੈ। ਦੱਸਣਯੋਗ ਹੈ ਕਿ ਐਤਵਾਰ ਸਵੇਰੇ ਉੱਤਰ-ਪੱਛਮੀ ਮੁੰਬਈ ਦੇ ਜੁਹੂ `ਚ ਸ਼ੈੱਟੀ ਦੇ ਘਰ `ਤੇ ਗੋਲੀ ਚਲਾਈ ਗਈ ਸੀ। ਇਸ ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ `ਤੇ ਇਸ ਦੀ ਜਿ਼ੰਮੇਵਾਰੀ ਲਈ ਸੀ । ਬਚਾਅ ਪੱਖ ਦੇ ਵਕੀਲ ਅਜੇ ਦੂਬੇ ਨੇ ਕਿਹਾ ਕਿ ਮੁਲਜ਼ਮ ਕਿਸੇ ਵੀ ਤਰ੍ਹਾਂ ਗਿਰੋਹ ਨਾਲ ਜੁੜੇ ਨਹੀਂ ਹਨ । ਪੁਲਸ ਨੇ ਸਿਰਫ਼ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Related Post

Instagram