post

Jasbeer Singh

(Chief Editor)

Latest update

ਸਾਉਦੀ ਅਰਬ ਵਿਖੇ ਹਜ਼ਾਰਾਂ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

post-img

ਸਾਉਦੀ ਅਰਬ ਵਿਖੇ ਹਜ਼ਾਰਾਂ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ ਸਾਉਦੀ ਅਰਬ, 6 ਅਪ੍ਰੈਲ 2026 : ਸਾਉਦੀ ਅਰਬ ਦੀ ਸੁਰੱਖਿਆ ਫੌਜ ਵਲੋਂ ਲੰਘੇ ਦਿਨੀਂ ਹਜ਼ਾਰਾਂ ਹੀ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸਾਉਦੀ ਅਰਬ ਵਿਖੇ ਜੋ ਸਾਉਦੀ ਅਰਬ ਸੁਰੱਖਿਆ ਫੌਜ ਨੇ ਦੇਸ਼ ਪੱਧਰੀ ਕਾਰਵਾਈ ਵਿਚ ਹਜ਼ਾਰਾਂ ਹੀ ਗੈਰ-ਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਦਾ ਮੁੱਖ ਕਾਰਨ ਰਿਹਾਇਸ਼, ਮਜ਼ਦੂਰੀ ਅਤੇ ਸਰਹੱਦੀ ਨਿਯਮਾਂ ਦੀ ਪਾਲਣਾ ਨੂੰ ਹੋਰ ਵੀ ਸਖ਼ਤ ਕਰਨਾ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਲੰਘਣਾਂ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਮਿਲਣਗੀਆਂ । ਕੁੱਲ ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿ਼ਫ਼ਤਾਰ ਸਾਉਦੀ ਅਰਬ ਦੇ ਸਾਉਦੀ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 26 ਮਾਰਚ ਤੋਂ 1 ਅਪ੍ਰੈਲ ਤਕ ਚਲਾਈਆਂ ਗਈਆਂ ਸਾਂਝੀਆਂ ਜਾਂਚ ਮੁਹਿੰਮਾਂ ਦੌਰਾਨ ਕੁਲ 14 ਹਜ਼ਾਰ 242 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਜਿਸ ਤਹਿਤ ਗ੍ਰਿਫ਼ਤਾਰੀਆਂ ਵਿਚ ਵੱਖ-ਵੱਖ ਉਲੰਘਣਾਵਾਂ ਸ਼ਾਮਲ ਸਨ ਜਿਵੇਂ ਕਿ 7,884 ਰਿਹਾਇਸ਼ ਕਾਨੂੰਨ ਦੀ ਉਲੰਘਣਾ ਨਾਲ ਸੰਬੰਧਿਤ, 3,948 ਸਰਹੱਦੀ ਸੁਰੱਖਿਆ ਕਾਨੂੰਨ ਨਾਲ ਅਤੇ 2,410 ਮਜ਼ਦੂਰੀ ਕਾਨੂੰਨ ਨਾਲ ਸੰਬੰਧਤ ਹਨ । ਕਿੰਨੇ ਉਲੰਘਣਕਾਰਾਂ ਨੂੰ ਭੇਜਿਆ ਗਿਆ ਰਾਜਨਾਇਕ ਮਿਸ਼ਨਾਂ ਕੋਲ ਕੁਲ 23 ਹਜ਼ਾਰ 815 ਉਲੰਘਣਾਕਾਰਾਂ ਨੂੰ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਰਾਜਨਾਇਕ ਮਿਸ਼ਨਾਂ ਕੋਲ ਭੇਜਿਆ ਗਿਆ। 6,808 ਵਿਅਕਤੀਆਂ ਨੂੰ ਅਪਣੀਆਂ ਯਾਤਰਾ ਬੁਕਿੰਗਾਂ ਪੂਰੀ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ, 6,285 ਲੋਕਾਂ ਨੂੰ ਪਹਿਲਾਂ ਹੀ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ। ਹੋਰ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਛੱਡਣ ਦੀ ਕੋਸਿ਼ਸ਼ ਕਰ ਰਹੇ ਸਨ । ਗੈਰ-ਕਾਨੂੰਨੀ ਨਿਵਾਸੀਆਂ ਦੀ ਮਦਦ ਕਰਨ ਵਾਲੇ ਕਿੰਨੇ ਕੀਤੇ ਗਏ ਹਨ ਗ੍ਰਿਫ਼ਤਾਰ ਇਸ ਕਾਰਵਾਈ ਦਾ ਨਿਸ਼ਾਨਾ ਉਹ ਲੋਕ ਵੀ ਬਣੇ ਹਨ ਜੋ ਗੈਰ-ਕਾਨੂੰਨੀ ਨਿਵਾਸੀਆਂ ਨੂੰ ਮਦਦ ਦੇ ਰਹੇ ਸਨ । ਸੁਰੱਖਿਆ ਬਲਾਂ ਨੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਉਤੇ ਆਵਾਜਾਈ, ਰਹਿਣ ਦੀ ਥਾਂ ਜਾਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦੋਸ਼ ਹਨ । ਇਸੇ ਦੌਰਾਨ ਕੁੱਲ 36,365 ਵਿਦੇਸ਼ੀ ਨਾਗਰਿਕ ਜਿਨ੍ਹਾਂ ਵਿਚ 32,309 ਮਰਦ ਅਤੇ 4,056 ਔਰਤਾਂ ਸ਼ਾਮਲ ਹਨ ਇਸ ਵੇਲੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ।

Related Post

Instagram