post

Jasbeer Singh

(Chief Editor)

Punjab

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ

post-img

ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਗ੍ਰਿਫ਼ਤਾਰ ਤੇ ਤਿੰਨ ਨਾਮਜਦ ਮੋਹਾਲੀ, 23 ਮਾਰਚ 2026 : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਜਾਅਲੀ ਸਰਟੀਫਿਕੇਟ ਘੁਟਾਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਤੇ ਤਿੰਨ ਨੂੰ ਨਾਮਜਦ ਕੀਤਾ ਗਿਆ ਹੈ। ਕੌਣ ਹਨ ਤਿੰਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਜਾਅਲੀ ਸਰਟੀਫ਼ੀਕੇਟ ਘੁਟਾਲੇ ’ਤੇ ਜੋ ਇਕ ਵੱਡੀ ਕਾਰਵਾਈ ਕਰਦਿਆਂ, ਮੋਹਾਲੀ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਕੁਲਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ (ਪ੍ਰਾਈਵੇਟ ਸਿਖਿਆ ਬੋਰਡ ਕਰਮਚਾਰੀ) ਵਜੋਂ ਹੋਈ ਹੈ, ਜੋ ਇਸ ਸਮੇਂ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਹਨ । ਤੀਜੇ ਮੁਲਜ਼ਮ ਜਗਤਾਰ ਸਿੰਘ (ਠੇਕਾ ਆਧਾਰਤ ਕਰਮਚਾਰੀ) ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ । ਨਾਮਜਦ ਕੀਤੇ ਗਏ ਤਿੰਨ ਵਿਅਕਤੀਆਂ ਵਿਚ ਜਾਅਲੀ ਸਰਟੀਫਿਕੇਟ ਘੁਟਾਲੇ ਦੀ ਚੱਲੀ ਲੰਮੀ ਜਾਂਚ ਤੋਂ ਬਾਅਦ ਜਿਥੇ ਤਿੰਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿੰਨ ਨੂੰ ਨਾਮਜਦ ਕੀਤਾ ਗਿਆ ਹੈ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਤੋਂ ਇਲਾਵਾ ਹਰਮਨਦੀਪ ਸਿੰਘ ਬੋਪਾਰਾਏ (ਸੀਨੀਅਰ ਸਹਾਇਕ), ਰਣਜੀਤ ਸਿੰਘ (ਸਹਾਇਕ) ਅਤੇ ਰਾਜਿੰਦਰ ਸਿੰਘ (ਸਹਾਇਕ) ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਹ ਫਰਾਰ ਹਨ। ਸੂਤਰਾਂ ਅਨੁਸਾਰ ਹਰਮਨਦੀਪ ਸਿੰਘ ਦੀ ਹੱਥ ਲਿਖਤ ਦੀ ਫੋਰੈਂਸਿਕ ਜਾਂਚ ਜਾਅਲੀ ਦਸਤਾਵੇਜ਼ਾਂ ਨਾਲ ਮੇਲ ਖਾਂਦੀ ਹੈ ਦੱਸੀ ਜਾਂਦੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਨੇ ਹਰਮਨਦੀਪ ਸਿੰਘ ਬੋਪਾਰਾਏ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਕੀ ਆਖਿਆ ਹੈ ਡੀ. ਐਸ. ਪੀ. ਸਿਟੀ-2 ਨੇ ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਇਸ ’ਚ ਇਕ ਸਰਕਾਰੀ ਸੰਸਥਾ ਦੀ ਭਰੋਸੇਯੋਗਤਾ ਸ਼ਾਮਲ ਹੈ ਅਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ । ਫਰਾਰ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ।

Related Post

Instagram