post

Admin

(Chief Editor)

National

ਪਾਣੀ ਦੀ ਡਿੱਗੀ ਵਿਚ ਡੁੱਬਣ ਦੇ ਨਾਲ ਹੋਈ ਤਿੰਨ ਬੱਚਿਆਂ ਦੀ ਮੌਤ

post-img

ਪਾਣੀ ਦੀ ਡਿੱਗੀ ਵਿਚ ਡੁੱਬਣ ਦੇ ਨਾਲ ਹੋਈ ਤਿੰਨ ਬੱਚਿਆਂ ਦੀ ਮੌਤ

ਜੋਧਪੁਰ, 24 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਜੋਧਪੁਰ ਵਿਖੇ ਇਕ ਪਾਣੀ ਦੀ ਤਾਲਾਬ ਵਿਚ ਡਿੱਗ ਜਾਣ ਦੇ ਕਾਰਨ ਤਿੰਨ ਬੱਚਿਆਂ ਦੀ ਮੌਤ (Death) ਹੋ ਗਈ ਹੈ ।

ਕੌਣ ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਜਿਲਾ ਜੋਧਪੁਰ ਦੇ ਬੋਰੂੰਦਾ ਥਾਣਾ ਖੇਤਰ ਦੇ ਚੌਕੜੀ ਪਿੰਡ 'ਚ ਜੋ ਬੀਤੇ ਦਿਨੀਂ ਇਕ ਖੇਤ 'ਚ ਬਣੀ ਪਾਣੀ ਦੀ ਡਿੱਗੀ (Water drop) 'ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਸੁਮਨ (12), ਰੇਖਾ (16) ਤੇ ਪ੍ਰਵੀਨ (8) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਤਿੰਨੋਂ ਚਚੇਰੇ ਭੈਣ-ਭਰਾ ਸਨ ਤੇ ਛੋਟੇ ਭਰਾ ਨੂੰ ਬਚਾਉਣ ਦੀ ਕੋਸਿ਼ਸ਼ 'ਚ 2 ਚਚੇਰੀਆਂ ਭੈਣਾਂ ਵੀ ਪਾਣੀ 'ਚ ਡੁੱਬ ਗਈਆਂ ।

ਕੀ ਦੱਸਿਆ ਥਾਣਾ ਮੁਖੀ ਨੇ

ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਜਾਨਾਰਾਮ ਬਿਸ਼ਨੋਈ ਨੇ ਦੱਸਿਆ ਕਿ ਪਿੰਡ ਦੀ ਸਰਹੱਦ ਚੌਕੀਦਾਰਾਂ ਦੀ ਢਾਣੀ ਨੇੜੇ ਖੇਤ 'ਚ ਬਣੀ ਪਾਣੀ ਦੀ ਡਿੱਗੀ 'ਚ ਇਹ ਹਾਦਸਾ ਵਾਪਰਿਆ । ਤਿੰਨੋਂ ਬੱਚੇ ਘਰੋਂ ਖੇਤ ਜਾਣ ਲਈ ਨਿਕਲੇ ਸਨ । ਖੇਤ ਪਹੁੰਚਣ 'ਤੇ ਛੋਟੇ ਭਰਾ ਪ੍ਰਵੀਨ ਨੂੰ ਪਿਆਸ ਲੱਗੀ ਅਤੇ ਉਹ ਪਾਣੀ ਪੀਣ ਲਈ ਡਿੱਗੀ ਕੋਲ ਗਿਆ । ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਡਿੱਗੀ 'ਚ ਡਿੱਗ ਗਿਆ । ਪ੍ਰਵੀਨ ਨੂੰ ਡੁੱਬਦਾ ਦੇਖ ਉਸ ਦੀਆਂ ਚਚੇਰੀਆਂ ਭੈਣਾਂ ਸੁਮਨ ਤੇ ਰੇਖਾ ਨੇ ਉਸ ਨੂੰ ਬਚਾਉਣ ਲਈ ਤੁਰੰਤ ਡਿੱਗੀ 'ਚ ਛਾਲ ਮਾਰ (Jump) ਦਿੱਤੀ ।

ਹਾਦਸਾ ਵਾਲੇ ਥਾਂ ਤੇ ਕੀਤੀ ਹੋਈ ਸੀ ਮੂੰਗੀ ਦੀ ਖੇਤੀ

ਡਿੱਗੀ 'ਚ ਪਾਣੀ ਡੂੰਘਾ ਹੋਣ ਕਾਰਨ ਤਿੰਨੋਂ ਹੀ ਡੁੱਬ ਗਏ । ਜਿੱਥੇ ਹਾਦਸਾ ਵਾਪਰਿਆ ਹੈ, ਉੱਥੇ ਮੂੰਗੀ ਦੀ ਖੇਤੀ ਕੀਤੀ ਹੋਈ ਹੈ । ਮੂੰਗੀ ਦੀਆਂ ਫਲੀਆਂ ਤੋੜਨ ਲਈ ਤਿੰਨੋਂ ਉੱਥੇ ਗਏ ਸਨ । ਖੇਤ 'ਚ ਹੀ ਪਾਣੀ ਦੀ ਡਿੱਗੀ ਕੋਲ ਪੀਣ ਵਾਲੇ ਪਾਣੀ ਦਾ ਪਾਈਪ ਲੱਗਾ ਹੋਇਆ ਸੀ । ਉੱਥੇ ਪਾਣੀ ਪੀਣ ਬੱਚਾ ਗਿਆ ਸੀ। ਇਸੇ ਦੌਰਾਨ ਪ੍ਰਵੀਨ ਡਿੱਗੀ 'ਚ ਡਿੱਗ ਗਿਆ । ਪ੍ਰਵੀਨ ਨੂੰ ਬਚਾਉਣ 'ਚ ਉਸ ਦੀਆਂ 2 ਭੈਣਾਂ ਦੀ ਵੀ ਮੌਤ ਹੋ ਗਈ ।

Related Post

Instagram