ਸੜਕ ਹਾਦਸੇ ਵਿਚ ਤਿੰਨ ਦੋੋਸਤਾਂ ਦੀ ਹੋਈ ਮੌਤ ਹਰਿਆਣਾ, 6 ਨਵੰਬਰ 2025 : ਪੂਜਾ ਸਮਾਗਮ ਵਿਚ ਸ਼ਾਮਲ ਹੋਣ ਲਈ ਕਾਰ ਵਿਚ ਸਵਾਰ ਤਿੰਨ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਕਿਸ ਨਾਲ ਟਕਰਾ ਗਈ ਕਾਰ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹਿੰਦਰਗੜ੍ਹ ਜਿ਼ਲ੍ਹੇ ਵਿੱਚ ਬੀਤੀ ਰਾਤ ਨੂੰ ਇਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਜੋ ਕਿ ਇੱਕ ਪੂਜਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਕ ਕਾਰ ਵਿੱਚ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਡੰਪਰ ਟਰੱਕ ਨਾਲ ਟਕਰਾ ਗਈ । ਕੌਣ ਹੈ ਮਰਨ ਵਾਲਿਆਂ ਵਿਚ ਹਰਿਆਣਾ ਦੇ ਮਹਿੰਦਰਗੜ੍ਹ ਜਿ਼ਲੇ ਵਿਚ ਬੀਤੀ ਰਾਤ ਜਿਨ੍ਹਾਂ ਤਿੰਨ ਦੋਸਤਾਂ ਦੀ ਮੌਤ ਹੋ ਗਈ ਵਿਚ ਪਛਾਣ ਲੋਕੇਸ਼ (30) ਮਨੋਜ (28) ਅਤੇ ਕੌਸ਼ਲ (21) ਵਜੋਂ ਹੋਈ ਹੈ।ਇਕ ਨੌਜਵਾਨ ਦੀ ਹਾਲਤ ਗੰਭੀਰ ਹੈ। ਦੱਸਣਯੋਗ ਹੈ ਕਿ ਕਾਰ ਏਅਰਬੈਗ ਵਾਲੀ ਸਹੂਲਤ ਨਾਲ ਲੈਸ ਹੈ ਪਰ ਫਿਰ ਵੀ ਨੌਜਵਾਨ ਕਾਰ ਹਾਦਸੇ ਵਿਚ ਨਹੀਂ ਬਚ ਸਕੇ। ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਮਹਿੰਦਰਗੜ੍ਹ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਡੰਪਰ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ।

