post

Jasbeer Singh

(Chief Editor)

National

ਤਰਬੂਜ਼ ਖਾਣ ਤੋਂ ਬਾਅਦ ਤਿੰਨ ਦੀ ਤਬੀਅਤ ਵਿਗੜੀ ਤੇ ਇਕ ਦੀ ਮੌਤ

post-img

ਤਰਬੂਜ਼ ਖਾਣ ਤੋਂ ਬਾਅਦ ਤਿੰਨ ਦੀ ਤਬੀਅਤ ਵਿਗੜੀ ਤੇ ਇਕ ਦੀ ਮੌਤ ਬਿਜਨੌਰ, 9 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਜਿਲਾ ਬਿਜਨੌਰ ਵਿਖੇ ਤਰਬੂਜ ਖਾਣ ਤੋਂ ਬਾਅਦ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਤਬੀਅਤ ਵਿਗੜ ਗਈ ਤੇ ਇਕ ਦੀ ਮੌਤ ਹੋ ਗਈ । ਕੀ ਹੈ ਪੂਰਾ ਮਾਮਲਾ ਘਟਨਾ ਕੋਤਵਾਲੀ ਦਿਹਾਤ ਥਾਣੇ ਦੇ ਇਲਾਕੇ ਪਿੰਡ ਸ਼ੇਰਨਗਰ ਨਰੈਣੀ ਦੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਡਾ. ਜਿ਼ਆਉਲ ਰਹਿਮਾਨ, ਉਨ੍ਹਾਂ ਦੀ ਪਤਨੀ ਅਤੇ 21 ਸਾਲਾ ਧੀ ਮੁਸਕਾਨ ਨੇ ਬੁੱਧਵਾਰ ਦੁਪਹਿਰੇ ਤਰਬੂਜ਼ ਖਾਧਾ ਸੀ । ਕੁਝ ਘੰਟਿਆਂ ਬਾਅਦ ਤਿੰਨਾਂ ਨੂੰ ਉਲਟੀਆਂ ਅਤੇ ਬੇਚੈਨੀ ਦੀ ਸਿ਼ਕਾਇਤ ਹੋਣ ਲੱਗੀ । ਹਾਲਤ ਵਿਗੜਨ `ਤੇ ਉਨ੍ਹਾਂ ਨੂੰ ਬਿਜਨੌਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਮੁਸਕਾਨ ਦੀ ਮੌਤ ਹੋ ਗਈ । ਪਹਿਲਾਂ ਵੀ ਮੰੁਬਈ ਵਿਖੇ ਵਾਪਰ ਚੁੱਕਿਆ ਅਜਿਹਾ ਘਟਨਾਕ੍ਰਮ ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ । ਦੂਜੇ ਪਾਸੇ ਸੀ. ਐੱਚ. ਸੀ. ਸੁਪਰਡੈਂਟ ਡਾ. ਵਿਸ਼ਾਲ ਨੇ ਮਾਮਲੇ ਦੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਜਾਂਚ ਲਈ ਟੀਮ ਭੇਜਣ ਦੀ ਗੱਲ ਕਹੀ ਹੈ । ਜਿ਼ਕਰਯੋਗ ਹੈ ਕਿ ਹਾਲ ਹੀ ਵਿਚ ਮੁੰਬਈ ਵਿਚ ਵੀ ਤਰਬੂਜ਼ ਖਾਣ ਤੋਂ ਬਾਅਦ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ । ਸ਼ੁਰੂਆਤੀ ਜਾਂਚ ਵਿਚ ਫੂਡ ਪੁਆਇਜ਼ਨਿੰਗ ਅਤੇ ਜ਼ਹਿਰੀਲੇ ਰਸਾਇਣਾਂ ਦਾ ਸ਼ੱਕ ਪ੍ਰਗਟਾਇਆ ਗਿਆ ਸੀ ।

Related Post

Instagram