post

Jasbeer Singh

(Chief Editor)

Punjab

ਜਲੰਧਰ ਦੇ ਤਿੰਨ ਨੌਜਵਾਨਾਂ ਨਾਲ ਹੋਈ ਵਿਦੇਸ਼ ਵਿਚ ਸੈਟ ਕਰਨ ਤੇ ਠੱਗੀ

post-img

ਜਲੰਧਰ ਦੇ ਤਿੰਨ ਨੌਜਵਾਨਾਂ ਨਾਲ ਹੋਈ ਵਿਦੇਸ਼ ਵਿਚ ਸੈਟ ਕਰਨ ਤੇ ਠੱਗੀ ਜਲੰਧਰ, 16 ਮਈ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਤਿੰਨ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਤਿੰਨੇ ਜਣੇ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਜੋ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਤਿੰਨ ਨੌਜਵਾਨਾਂ ਨਾਲ ਲੱਖਾਂ ਰੁਪਇਆਂ ਦੀ ਠੱਗੀ ਹੋ ਗਈ ਹੈ ਵਿਚ ਜਲੰਧਰ ਦੇ ਸਾਹਿਲ, ਅਮਨਦੀਪ ਤੇ ਰਾਜੇਸ਼ ਸ਼ਾਮਲ ਹਨ। ਦੱਸਣਯੋਗ ਹੈ ਕਿ ਅਜਿਹਾ ਇਨ੍ਹਾਂ ਨਾਲ ਇਸ ਲਈ ਹੋਇਆ ਕਿਉਂਕਿ ਇਹ ਵੀ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਹੀ ਵਿਦੇਸ਼ ਜਾ ਕੇ ਉਥੇ ਵਪਾਰ ਸੈਟ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਤਿੰਨਾਂ ਕੋਲੋਂ ਸਾਈਬਰ ਠੱਗਾਂ ਨੇ ਕੁੱਲ 92 ਲੱਖ ਰੁਪਏ ਠੱਗੀ ਮਾਰ ਲਈ । ਕਿਸ ਨੌਜਵਾਨ ਕੋਲੋਂ ਮਾਰੀ ਕਿੰਨੇ ਦੀ ਠੱਗੀ ਜਲੰਧਰ ਦੀ ਬਸਤੀ ਨੌ ਦੇ ਰਹਿਣ ਵਾਲੇ ਨੌਜਵਾਨ ਸਾਹਿਲ ਤੋਂ 24 ਲੱਖ ਰੁਪਏ, ਅਮਨਦੀਪ ਤੋ 31 ਲੱਖ ਰੁਪਏ ਅਤੇ ਰਾਜੇਸ਼ ਤੋਂ 37 ਲੱਖ ਰੁਪਏ ਠੱਗੇ ਗਏ ਹਨ। ਕੀ ਆਖਿਆ ਸਾਈਬਰ ਮਾਹਿਰ ਨੇ ਸਾਈਬਰ ਮਾਹਿਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ `ਤੇ ਦਿਖਾਈ ਜਾਣ ਵਾਲੀ ਲਗਜ਼ਰੀ ਲਾਈਫ ਸਟਾਈਲ ਤੇ ਵਿਦੇਸ਼ੀ ਬਿਜ਼ਨੈੱਸ ਆਫ਼ਰ `ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਖ਼ਤਰਨਾਕ ਹੋ ਸਕਦਾ ਹੈ । ਕਿਸੇ ਵੀ ਵਿਦੇਸ਼ੀ ਨੌਕਰੀ, ਬਿਜ਼ਨੈੱਸ ਜਾਂ ਨਿਵੇਸ਼ ਪ੍ਰਸਤਾਵ ਦੀ ਪੁਸ਼ਟੀ ਸਰਕਾਰੀ ਪੋਰਟਲ ਅਤੇ ਅਧਿਕਾਰਤ ਏਜੰਸੀਆਂ ਤੋਂ ਜ਼ਰੂਰ ਕਰਨੀ ਚਾਹੀਦੀ ਹੈ।

Related Post

Instagram