post

Jasbeer Singh

(Chief Editor)

National

ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣਾ ਹੈ ਜਿ਼ੰਦਗੀ ਜਿਊਣ ਤੇ ਬਦਲੋ ਤਰੀਕੇ

post-img

ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣਾ ਹੈ ਜਿ਼ੰਦਗੀ ਜਿਊਣ ਤੇ ਬਦਲੋ ਤਰੀਕੇ ਨਵੀਂ ਦਿੱਲੀ, 2 ਅਪ੍ਰੈਲ 2026 : ਅੱਜ ਦੇ ਯੁੱਗ ਵਿਚ ਕੈਂਸਰ ਵਰਗੀ ਭਿਆਨਕ ਬਿਮਾਰੀ ਤੋ਼ ਬੱਚਣਾ ਹੈ ਤਾਂ ਮਨੁੱਖ ਨੂੰ ਆਪਣੀ ਜਿ਼ੰਦਗੀ ਜਿਊਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣੀ ਪਵੇਗੀ । ਕੀ ਦੱਸਦੇ ਹਨ ਕੈਂਸਰ ਮਾਹਿਰ ਡਾਕਟਰ ਤਰੰਗ ਕ੍ਰਿਸ਼ਨ ਕੈਂਸਰ ਵਰਗੇ ਰੋਗਾਂ ਦੇ ਮਾਹਿਰ ਡਾਕਟਰ ਤਰੰਗ ਕ੍ਰਿਸ਼ਨ ਨੇ ਦੱਸਿਆ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਸ਼ੁਰੂ ਹੀ ਨਾ ਹੋਣ ਦੇ ਲਈ ਘਰ ਵਿਚੋਂ ਤਿੰਨ ਖਾਸ ਵਸਤਾਂ ਹਟਾਉਣੀਆਂ ਪੈਣਗੀਆਂ ਤਾਂ ਜਾ ਕੇ ਕਿਧਰੇ ਕੈਂਸਰ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇਗਾ। ਆਓ ਜਾਣਦੇ ਹਾਂ ਕਿਹੜੀਆਂ ਵਸਤਾਂ ਹਨ ਉਹ ਜੋ ਫੈਲਾਉਂਦੀਆਂ ਹਨ ਕੈਂਸਰ ਨੂੰ। ਜਿਸ ਤਹਿਤ ਪਹਿਲੀ ਹੈ ਐਲੂਮੀਨੀਅਮ ਦੇ ਭਾਂਡੇ, ਦੂਸਰਾ ਪਲਾਸਟਿਕ ਦੀਆਂ ਬੋਤਲਾਂ ਅਤੇ ਤੀਸਰਾ ਹੈ ਐਸ. ਐਲ. ਐਸ. ਮਿਲਿਆ ਟੂਥ ਪੇਸਟ। ਐਲੂਮੀਨੀਅਮ ਦੇ ਭਾਂਡਿਆਂ ਦਾ ਨੁਕਸਾਨ ਐਲਮੀਨੀਅਮ ਦੇ ਭਾਂਡੇ ਬੇਸ਼ਕ ਦੇਖਣ ਵਿਚ ਸਸਤੇ ਅਤੇ ਚਮਕਦਾਰ ਹੁੰਦੇ ਹਨ ਪਰ ਇਨ੍ਹਾਂ ਐਲੂਮੀਨੀਅਮ ਦੇ ਭਾਂਡਿਆਂ ਦੇ ਛੋਟੇ-ਛੋਟੇ ਕਣ ਖਾਣੇ ਵਿਚ ਲੀਕ ਹੋ ਜਾਂਦੇ ਹਨ ਅਤੇ ਮਨੁੱਖੀ ਸਰੀਰ ਵਿਚ ਦਾਖਲ ਹੋ ਕੇ ਕੈਂਸਰ ਦੇ ਸੈਲਾਂ ਦੇ ਫੈਲਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਜਿਸਦੇ ਨਤੀਜੇ ਵਜੋਂ ਕੈਂਸਰ ਹੋਣ ਦਾ ਖਤਰਾ ਹੌਲੀ-ਹੌਲੀ ਵਧਦਾ ਚਲਿਆ ਜਾਂਦਾ ਹੈ। ਜਿਸ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਬੰਦ ਕੀਤੀ ਜਾਵੇ। ਪਲਾਸਟਿਕ ਦੀਆਂ ਬੋਤਲਾਂ ਡਾਕਟਰ ਤਰੰਗ ਕ੍ਰਿਸ਼ਨਾ ਮੁਤਾਬਕ ਅੱਜ ਦੇ ਯੁੱਗ ਵਿਚ ਹਰ ਥਾਂ ਤੇ ਪਾਣੀ ਪੀਣ ਲਈ ਪਲਾਸਟਿਕ ਦੀਆਂ ਬੋਤਲਾਂ ਵੱਡੇ ਪੱਧਰ ਤੇ ਮੁਹੱਈਆ ਹੋ ਰਹੀਆਂ ਹਨ । ਜਿਨ੍ਹਾਂ ਰਾਹੀਂ ਜਹਿਰੀਲੇ ਰਸਾਇਣ ਸਿੱਧੇ ਸਰੀਰ ਵਿਚ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਪਲਾਸਟਿਕ ਦੀ ਬੋਤਲ ਵਿੱਚ ਸਟੋਰ ਕੀਤਾ ਪਾਣੀ ਸਿੱਧੀ ਧੁੱਪ ਵਿੱਚ ਗਰਮ ਹੋ ਜਾਂਦਾ ਹੈ, ਕਿਉਂਕਿ ਇਹ ਅਜਿਹੇ ਪਦਾਰਥਾਂ ਦੇ ਗਠਨ ਵੱਲ ਲੈ ਜਾਂਦਾ ਹੈ ਜੋ ਸਰੀਰ ਦੇ ਅੰਦਰ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸ ਲਈ, ਕੈਂਸਰ ਤੋਂ ਆਪਣੇ ਆਪ ਨੂੰ ਬਚਾਉਣ ਲਈ, ਤੁਹਾਨੂੰ ਸਿਰਫ਼ ਕੱਚ ਜਾਂ ਸਟੀਲ ਦੀਆਂ ਬੋਤਲਾਂ ਤੋਂ ਹੀ ਪਾਣੀ ਪੀਣਾ ਚਾਹੀਦਾ ਹੈ। ਐਸ. ਐਲ. ਐਸ. ਮਿਲਿਆ ਟੂਥ ਪੇਸਟ ਮਾਹਿਰ ਮੁਤਾਬਕ ਰੋਜ਼ਾਨਾ ਸਵੇਰੇ ਮੂੰਹ ਸਾਫ ਕਰਨ ਲਈ ਜੋ ਅੱਜ ਦੇ ਯੁੱਗ ਵਿਚ ਟੂਥ ਪੇਸਟ ਮਿਲ ਰਹੇ ਹਨ ਉਹ ਜਿਆਦਾ ਝੱਗ ਪੈਦਾ ਕਰਦੇ ਹਨ ਯਾਨੀ ਕਿ ਉਹ ਐਸ. ਐਲ. ਐਸ. ਵਰਗੇ ਪਦਾਰਥ ਨਾਲ ਲੈਸ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਜਿ਼ਆਦਾ ਨੁਕਸਾਨਦਾਇਕ ਹੁੰਦਾ ਹੈ। ਇਕ ਖੋੋਜ ਮੁਤਾਬਕ ਐਸ. ਐਲ. ਐਸ. ਚਮੜੀ ਵਿਚ ਡੂੰਘਾਈ ਨਾਲ ਦਾਖਲ ਹੋ ਜਾਂਦਾ ਹੈ, ਜਿਸ ਕਾਰਨ ਮੂੰਹ ਦੇ ਅਲਸਰ ਹੋ ਜਾਂਦੇ ਹਨ ਤੇ ਇਹੋ ਅਲਸਰ ਬਾਅਦ ਵਿਚ ਜਾਕੇ ਕੈਂਸਰ ਦਾ ਕਾਰਨ ਬਣਦੇ ਹਨ। ਜਿਸ ਲਈ ਇਨ੍ਹਾਂ ਦੀ ਵਰਤੋਂ ਨਾ ਦੇ ਬਰਾਬਰ ਕਰਨੀ ਚਾਹੀਦੀ ਹੈ।

Related Post

Instagram