post

Jasbeer Singh

(Chief Editor)

Patiala News

ਟ੍ਰੈਫਿਕ ਪੁਲਿਸ ਸੰਗਰੂਰ ਨੇ ‘ਅਧਿਆਪਕ ਦਿਹਾੜੇ’ ਨੂੰ ਸਮਰਪਤ ਕਰਵਾਇਆ ਸੈਮੀਨਾਰ

post-img

ਟ੍ਰੈਫਿਕ ਪੁਲਿਸ ਸੰਗਰੂਰ ਨੇ ‘ਅਧਿਆਪਕ ਦਿਹਾੜੇ’ ਨੂੰ ਸਮਰਪਤ ਕਰਵਾਇਆ ਸੈਮੀਨਾਰ ਬਡਰੁੱਖਾਂ/ਸੰਗਰੂਰ : ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਵੱਲੋਂ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ‘ਅਧਿਆਪਕ ਦਿਹਾੜੇ’ ਨੂੰ ਸਮਰਪਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਸੁਚੇਤ ਕਰਨ ਦੇ ਨਾਲ-ਨਾਲਇੰਚਾਰਜ ਟਰੈਫਿਕ ਜ਼ਿਲ੍ਹਾ ਸੰਗਰੂਰ ਥਾਣੇਦਾਰ ਪਵਨ ਕੁਮਾਰ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੂੰ ਸਤਿਕਾਰ ਵਜੋਂ ਸਟੇਸ਼ਨਰੀ ਅਤੇ ਬੂਟਿਆਂ ਦੀ ਵੰਡ ਕੀਤੀ ਗਈ । ਇਸ ਮੌਕੇ ਬੋਲਦਿਆਂ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਜੇਕਰ ਸਕੂਲਾਂ ਵਿੱਚੋਂ ਚੰਗੇ ਵਿਦਿਆਰਥੀ ਨਿਕਲਣਗੇ ਤਾਂ ਸਮਾਜ ਨੂੰ ਵੀ ਸਹੀ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਵਿੱਚ ਇਮਾਨਦਾਰੀ, ਮਿਹਨਤ ਅਤੇ ਅਨੁਸ਼ਾਸਨ ਜਿਹੇ ਅਜਿਹੇ ਅਣਮੁੱਲੇ ਗੁਣ ਤਰਾਸ਼ਦੇ ਹਨ ਕਿ ਵਿਦਿਆਰਥੀ ਸਾਰੀ ਉਮਰ ਸਿੱਧੇ ਰਸਤੇ ‘ਤੇ ਚੱਲ ਕੇ ਹੋਰਨਾਂ ਲਈ ਵੀ ਪ੍ਰੇਰਨਸ੍ਰੋਤ ਬਣਦੇ ਹਨ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਨੁਮਾਇੰਦਿਆਂ ਵੱਲੋਂ ਬੱਚਿਆਂ ਅਤੇ ਸਟਾਫ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ, ਘੱਟ ਉਮਰ ਦੇ ਬੱਚਿਆਂ ਨੂੰ ਡਰਾਇਵਿੰਗ ਕਰਨ ਤੋਂ ਰੋਕਣ ਸਬੰਧੀ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ। ਉਨ੍ਹਾਂ ਵੱਲੋਂ ਇਸ ਮੌਕੇ ਐਮਰਜੈਂਸੀ ਹੈਲਪ ਲਾਇਨ ਨੰਬਰ 112 ਅਤੇ 1930 ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਥਾਣੇਦਾਰ ਰਾਮ ਪ੍ਰਤਾਪ ਪੀ.ਐਚ.ਜੀ. ਮਨਜੀਤ ਸਿੰਘ, ਇੰਚਾਰਜ ਪ੍ਰਿੰਸੀਪਲ ਹਰਦੇਵ ਸਿੰਘ, ਅਧਿਆਪਕ ਪਰਵੀਨ ਕੁਮਾਰ, ਗੁਰਪ੍ਰੀਤ ਸਿੰਘ, ਮਾਲਵਿੰਦਰ ਸ਼ਰਮਾ ਤੇ ਮਨੋਜ ਕੁਮਾਰ (ਮੰਨੂੰ) ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।

Related Post