
ਪਟਿਆਲਾ-ਸਰਹਿੰਦ ਬਾਈਪਾਸ ਤੇ ਕੀਤੇ ਨਜਾਇਜ਼ ਕਬਜਿਆਂ ਤੋਂ ਟੈ੍ਰਫਿਕ ਸਮੱਸਿਆ ਬਣੀ ਗੰਭੀਰ
- by Jasbeer Singh
- June 2, 2025

ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਟਿਆਲਾ-ਸਰਹਿੰਦ ਬਾਈਪਾਸ ਤੇ ਕੀਤੇ ਨਜਾਇਜ਼ ਕਬਜਿਆਂ ਤੋਂ ਟੈ੍ਰਫਿਕ ਸਮੱਸਿਆ ਬਣੀ ਗੰਭੀਰ ਇਕ ਦਰਜਨ ਦੇ ਕਰੀਬ ਪ੍ਰਵਾਸੀਆਂ ਨੇ ਸਰਕਾਰੀ ਥਾਂ ਤੇ ਖੋਲ੍ਹੀਆਂ ਨਰਸਰੀਆਂ ਪਟਿਆਲਾ, 2 ਜੂਨ : ਪਟਿਆਲਾ ਬੱਸ ਸਟੈਂਡ ਤੋਂ ਡੀ. ਐਮ. ਡਬਲਿਊ. ਤੇ ਜੰਗਲਾਤ ਰਾਹੀਂ ਸਰਹਿੰਦ ਰੋਡ ਤੱਕ ਜਾ ਰਹੇ ਬਾਈਪਾਸ ਦੀ ਸੜਕ ਤੇ ਅੱਜਕਲ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸੜਕ ਤੇ ਨਜਾਇਜ ਕਬਜਿਆਂ ਦੀ ਭਰਮਾਰ ਲੱਗੀ ਹੋਈ ਹੈ।ਜਿਸ ਕਾਰਨ ਇਸ ਬਾਈਪਾਸ ਵਾਲੀ ਸੜਕ ਤੇ ਦਿਨੋਂ ਦਿਨ ਲੱਗ ਰਹੇ ਟੈ੍ਰਫਿਕ ਜਾਮ ਅਤੇ ਇਨ੍ਹਾਂ ਨਜਾਇਜ਼ ਕਬਜਿਆਂ ਕਾਰਨ ਟੈ੍ਰਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਰਾਹਗੀਰਾਂ ਨ ੂੰ ਭਾਰੀ ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਟਿਆਲਾ ਦੇ ਨਵੇਂ ਬੱਸ ਸਟੈਂਡ ਤੋਂ ਪਟਿਆਲਾ-ਸਰਹਿੰਦ ਬਾਈਪਾਸ ਨੂੰ ਜਾਣ ਵਾਲੀ ਸੜਕ ਤੇ ਨਵੇਂ ਬੱਸ ਸਟੈਂਡ ਦੇ ਬਣਨ ਨਾਲ ਟੈ੍ਰਫਿਕ ਵਿਚ ਬਹੁਤ ਵਾਧਾ ਹੋ ਗਿਆ ਹੈ। ਕਿਉਂਕਿ ਇਹ ਸੜਕ ਨੂੰ ਪ੍ਰਸ਼ਾਸਨ ਵਲੋਂ ਟੈ੍ਰਫਿਕ ਅਨੁਸਾਰ ਨਾ ਤਾਂ ਚੌੜਾ ਕੀਤਾ ਗਿਆ ਤੇ ਨਾ ਹੀ ਸੜਕ ਦੁਆਲੇ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਹਟਾਇਆ ਗਿਆ ਹੈ। ਇਸ ਬਾਈਪਾਸ ਵਾਲੀ ਸੜਕ ਦੇ ਦੋਵੇਂ ਪਾਸੇ ਜਿਥੇ ਦੁਕਾਨਦਾਰਾਂ ਨੇ ਇੱਟਾਂ-ਬਜਰੀ, ਰੇਤੇ ਅਤੇ ਟਿੱਪਰ ਅਤੇ ਟਰੱਕ ਖੜ੍ਹਾ ਕੇ ਨਜਾਇਜ਼ ਕਬਜਾ ਕਰ ਰੱਖਿਆ ਹੈ, ਉਥੇ ਇਕ ਦਰਜਨ ਦੇ ਕਰੀਬ ਪ੍ਰਵਾਸੀਆਂ ਵਲੋਂ ਨਰਸਰੀਆਂ ਖੋਲ੍ਹ ਰੱਖੀਆਂ ਹਨ। ਇਨ੍ਹਾਂ ਲੋਕਾਂ ਵਲੋਂ ਸੜਕ ਦੇ ਦੋਵੇਂ ਪਾਸੇ ਖਾਲੀ ਪਈਆਂ ਥਾਵਾਂ ਤੇ ਨਜਾਇਜ ਕਬਜਾ ਕਰਕੇ ਬੂਟੇ, ਗਮਲੇ, ਇੱਟਾਂ, ਬਜਰੀ, ਰੇਤਾ ਰੱਖ ਕੇ ਸਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਿਲੇ ਵੇਰਵਿਆਂ ਅਨੁਸਾਰ ਇਹ ਸੜਕ ਪੀ. ਡਬਲਿਊ. ਤੇ ਜੰਗਲਾਤ ਵਿਭਾਗ ਅਧੀਨ ਆਉਂਦੀ ਹੈ, ਇਹ ਵੀ ਪਤਾ ਲੱਗਿਆ ਹੈ ਕਿ ਇਸ ਵਿਭਾਗ ਦੇ ਕਰਮਚਾਰੀ ਸੜਕ ਤੇ ਰੇਤੇ, ਬਜਰੀ ਅਤੇ ਨਰਸਰੀਆਂ ਵਾਲਿਆਂ ਤੋਂ ਕਥਿਤ ਤੌਰ ਤੇ ਪ੍ਰਤੀ ਮਹੀਨਾ ਉਗਰਾਹੀ ਕਰਕੇ ਸਰਕਾਰ ਦੇ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਜਦੋਂਕਿ ਇਨ੍ਹਾਂ ਨਜਾਇਜ਼ ਕਬਜਿਆਂ ਕਾਰਨ ਲੋਕਾਂ ਨੂੰ ਇਸਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਪਰੋਕਤ ਸੜਕ ਤੇ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰੀਕਿਆਂ ਨਾਲ ਕੀਤੇ ਗਏ ਨਜਾਇਜ ਕਬਜਿਆਂ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਆਖਰ ਸਬੰਧਤ ਵਿਭਾਗ ਇਨ੍ਹਾਂ ਵੱਲ ਧਿਆਨ ਕਿਊਂ ਨਹੀਂ ਦਿੰਦਾ ਕਿਉਂਕਿ ਜਦੋਂ ਇਹ ਪੁਰਾਣੇ ਹੋ ਜਾਂਦੇ ਹਨ ਤਾਂ ਫਿਰ ਪੱਕਾ ਕਬਜਾ ਹੀ ਕਰ ਲੈਂਦੇ ਹਨ। ਉਪਰੋਕਤ ਸਬੰਧੀ ਜਦੋਂ ਪੀ. ਡਬਲਿਊ. ਡੀ. ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Related Post
Popular News
Hot Categories
Subscribe To Our Newsletter
No spam, notifications only about new products, updates.