post

Jasbeer Singh

(Chief Editor)

Patiala News

ਜੰਗਾਂ ਦੌਰਾਨ ਬੰਬਾਂ ਮਿਜ਼ਾਇਲਾਂ ਦੀ ਤਬਾਹੀ ਤੋਂ ਬਚਣ ਲਈ ਮੋਕ ਡਰਿੱਲਾਂ ਤੋਂ ਪਹਿਲਾਂ ਟ੍ਰੇਨਿੰਗ ਅਭਿਆਸ ਦੀ ਜ਼ਰੂਰਤ

post-img

ਜੰਗਾਂ ਦੌਰਾਨ ਬੰਬਾਂ ਮਿਜ਼ਾਇਲਾਂ ਦੀ ਤਬਾਹੀ ਤੋਂ ਬਚਣ ਲਈ ਮੋਕ ਡਰਿੱਲਾਂ ਤੋਂ ਪਹਿਲਾਂ ਟ੍ਰੇਨਿੰਗ ਅਭਿਆਸ ਦੀ ਜ਼ਰੂਰਤ ਪਟਿਆਲਾ, 15 ਮਈ : ਭਾਰਤ ਅਤੇ ਪੰਜਾਬ ਵਿੱਚ ਭਾਰਤ ਪਾਕਿਸਤਾਨ ਦੇ ਲੜਾਈ ਝਗੜਿਆਂ ਦੇ ਹਾਲਾਤਾਂ ਨੂੰ ਦੇਖਦੇ ਹੋਏ, ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਮੰਤਰਾਲੇ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਥਾਂ ਥਾਂ ਤੇ ਮੋਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਬੰਬ ਧਮਾਕਾ ਕਰਕੇ, ਖ਼ਤਰੇ ਦਾ ਸਾਇਰਨ ਬਜਾਕੇ ਦਸਿਆ ਜਾਂਦਾ ਹੈ ਰਾਡਾਰ ਸਿਸਟਮ ਰਾਹੀਂ ਪਤਾ ਲਗਾ ਕਿ ਦੁਸ਼ਮਨ ਦੇ ਜਹਾਜ਼ ਸਾਡੇ ਖੇਤਰ ਵਿੱਚ ਆ ਸਕਦੇ ਹਨ, ਇਸ ਲਈ ਆਪਣੇ ਬਚਾਅ ਲਈ ਜ਼ਮੀਨ ਤੇ ਪੇਟ ਭਾਰ ਲੇਟ ਜਾਣਾ ਚਾਹੀਦਾ ਹੈ। ਕੁਝ ਥਾਵਾਂ ਤੇ ਮੋਕ ਡਰਿੱਲਾਂ ਦੌਰਾਨ ਦੇਖਿਆ ਗਿਆ ਕਿ ਜ਼ਮੀਨ ਤੇ ਲੇਟਣ ਵਾਲਿਆਂ ਨੂੰ ਨਹੀਂ ਪਤਾ ਕਿ ਲੇਟਣ ਸਮੇਂ ਚਾਰ ਵਿਸ਼ੇਸ਼ ਗਲਾਂ ਦਾ ਧਿਆਨ ਰੱਖਣਾ ਕਿ ਸਾਡਾ ਦਿਲ ਫੇਫੜੇ ਗਰਦਨ ਸਿਰ ਜ਼ਮੀਨ ਨਾਲ ਨਾ ਛੁਹਣ ਕਿਉਂਕਿ ਧਮਾਕਿਆਂ ਕਰਕੇ ਦਿਲ ਫੇਫੜਿਆਂ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ । ਆਪਣੇ ਕੰਨਾਂ ਵਿਚ ਉਂਗਲਾਂ ਦੇਕੇ, ਬਾਹਰ ਤੋਂ ਆ ਰਹੀਆਂ ਧਮਾਕਿਆਂ ਦੀਆਂ ਅਵਾਜ਼ਾਂ ਕੰਨਾਂ ਅਤੇ ਦਿਲ ਦਿਮਾਗ ਨੂੰ ਨੁਕਸਾਨ ਨਾ ਹੋਵੇ । ਆਪਣੇ ਮੂੰਹ ਨੱਕ ਤੇ ਗਿਲਾ ਕਪੜਾ ਬੰਨ ਕੇ ਰੱਖੋ। ਅੱਖਾਂ ਬੰਦ, ਦੰਦਾਂ ਵਿੱਚ ਰੁਮਾਲ ਜਾਂ ਟਾਈ ਜਾਂ ਕਾਲਰ ਕੋਈ ਵੀ ਚੀਜ਼ ਰੱਖੋ ਤਾਂ ਜ਼ੋ ਧਮਾਕਿਆਂ ਕਰਕੇ ਦੰਦਾਂ ਜੀਭ ਦਾ ਨੁਕਸਾਨ ਨਾ ਹੋਵੇ । ਦੂਜੇ ਸਾਇਰਨ ਮਗਰੋਂ ਜ਼ਮੀਨ ਤੇ ਲੇਟੇ ਲੋਕ ਹਸਦੇ ਹੋਏ ਉਠ ਜਾਂਦੇ ਹਨ ਜ਼ੋ ਕਿ ਗਲਤ ਅਤੇ ਨੁਕਸਾਨ ਦਾਇਕ ਹੈ ਕਿਉਂਕਿ ਜੇਕਰ ਖੇਤਰ ਵਿੱਚ ਬੰਬ ਜਾ ਮਿਜ਼ਾਇਲ ਗਿਰੇ ਹਨ ਤਾਂ ਉਨ ਕਾਰਨ, ਚਾਰੇ ਪਾਸੇ ਜ਼ਹਿਰੀਲੀਆਂ ਗੈਸਾਂ ਫੈਲ ਜਾਂਦੀਆਂ ਹਨ । ਜ਼ੋ ਕਈ ਘੰਟੇ ਤੱਕ ਹਵਾ ਵਿੱਚ ਰਹਿਣਗੀਆਂ । ਅੱਗਾਂ ਲੱਗਦੀਆਂ, ਜਿਸ ਕਾਰਨ ਚਾਰੇ ਪਾਸੇ ਧੂੰਆਂ ਫੈਲ ਸਕਦਾ। ਇਮਾਰਤਾਂ ਦਰਖਤ ਬਿਜਲੀ ਦੇ ਖੰਭੇ ਤਾਰਾ ਡਿਗ ਸਕਦੇ ਹਨ, ਜਿਸ ਕਾਰਨ ਲੋਕ ਬੱਚੇ ਨੋਜਵਾਨ ਜ਼ਖਮੀ ਬੇਹੋਸ਼ ਹੋ ਸਕਦੇ ਹਨ । ਕੁਦਰਤੀ ਤੌਰ ਤੇ ਗੈਸਾਂ ਧੂੰਆ ਆਦਿ ਹਮੇਸ਼ਾ ਜ਼ਮੀਨ ਤੋਂ 2.5 ਤੋਂ ਤਿੰਨ ਫੁੱਟ ਉਪਰ ਰਹਿੰਦੇ ਹਨ । ਇਸੇ ਕਰਕੇ ਜੰਗਾਂ ਦੌਰਾਨ ਖਾਈਆਂ, ਬੰਕਰ ਤਿਆਰ ਕੀਤੇ ਜਾਂਦੇ ਹਨ ।  ਹੁਣ ਜ਼ਰੂਰਤ ਹੈ ਕਿ ਜ਼ੋ ਲੋਕ ਜ਼ਖਮੀਂ ਬੇਹੋਸ਼ ਹਨ, ਉਨ੍ਹਾਂ ਨੂੰ ਠੀਕ ਫਸਟ ਏਡ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਵਗਦੇ ਖੂਨ ਨੂੰ ਬੰਦ ਕਰਨ ਬੇਹੋਸ਼ੀ ਸਮੇਂ ਏ. ਬੀ. ਸੀ. ਡੀ. ਰਿਕਵਰੀ ਪੁਜੀਸ਼ਨ ਕਰਨੀ । ਕਿਸੇ ਵੀ ਜ਼ਖਮੀ/ਪੀੜਤ ਦੀਆਂ ਮੌਤਾਂ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ ਘਰਾਂ ਸੜਕਾਂ ਦੁਰਘਟਨਾਵਾਂ ਵਾਲੀਆਂ ਥਾਵਾਂ ਤੇ ਉਸ ਸਮੇਂ ਹੁੰਦੀਆਂ ਹਨ ਜਦੋਂ ਉਨ੍ਹਾਂ ਦੇ ਸ਼ਰੀਰ ਦੇ ਜ਼ਿੰਦਗੀ ਚਲਾਉਣ ਵਾਲੇ ਪੰਜ ਵਾਇਟਲ ਅੰਗਾਂ ਵਿੱਚੋ ਕੋਈ ਇਕ ਕੰਮ ਕਰਨਾ ਬੰਦ ਕਰ ਦੇਵੇ । ਜਿਵੇਂ ਫੇਫੜੇ ਦਿਲ ਦਿਮਾਗ ਸਾਹ ਨਾਲੀ ਅਤੇ ਖੂਨ । ਜਦੋਂ ਤੱਕ ਸ਼ਰੀਰ ਨੂੰ ਆਕਸੀਜਨ ਮਿਲਦੀ ਰਹੇਗੀ ਅਤੇ ਆਕਸੀਜਨ ਖੂਨ ਰਾਹੀਂ ਦਿਲ ਦਿਮਾਗ ਸਰੀਰ ਦੇ ਅੰਗਾਂ ਤੱਕ ਪਹੁੰਚਦੀ ਰਹੇਗੀ ਤਾਂ ਇਨਸਾਨ ਨਹੀਂ ਮਰਦੇ । ਫੇਫੜਿਆਂ ਵਲੋਂ ਅਸ਼ੁਧ ਖੂਨ ਨੂੰ ਆਕਸੀਜਨ ਰਾਹੀਂ ਸਾਫ ਕੀਤਾ ਜਾਂਦਾ ਹੈ । ਫੇਫੜਿਆਂ ਤੋਂ ਦੋ ਨਾੜੀਆਂ ਖੂਨ ਨੂੰ ਦੇ ਦਿਲ ਤੱਕ ਲੈਕੇ ਜਾਂਦੀਆਂ । ਦਿਲ ਆਕਸੀਜਨ ਗੁਲੂਕੋਜ਼ ਵਾਲੇ ਖੂਨ ਨੂੰ ਦਿਮਾਗ ਅਤੇ ਸਰੀਰ ਵਿੱਚ ਭੇਜਣਾ ਰਹਿੰਦਾ ਹੈ । ਇਨਸਾਨ ਦਾ ਦਿਲ ਪ੍ਰਤੀ ਮਿੰਟ 60 ਤੋਂ 120/130 ਵਾਰ ਧੜਕਦਾ ਹੈ, ਜੇਕਰ ਦਿਮਾਗ ਨੂੰ 60 ਸੈਕਿੰਡ ਆਕਸੀਜਨ ਗੁਲੂਕੋਜ਼ ਨਾ ਮਿਲਣ ਤਾਂ ਦਿਮਾਗ ਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ । ਦਿਮਾਗ ਸ਼ਰੀਰ ਨੂੰ ਚਲਾਉਂਦਾ ਹੈ ਇਸ ਲਈ ਦਿਮਾਗ ਦੀ ਕਮਜ਼ੋਰੀ ਕਾਰਨ ਸਰੀਰਕ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ । ਮੈਡੀਕਲ ਖੇਤਰ ਵਿੱਚ ਉਸ ਇਨਸਾਨ ਨੂੰ ਮਰਿਆਂ ਹੋਇਆਂ ਮੰਨਿਆ ਜਾਂਦਾ ਜਿਸ ਦਾ ਸਾਹ ਬੰਦ, ਦਿਲ ਦੀ ਧੜਕਣ ਬੰਦ ( ਕਾਰਡੀਅਕ ਅਰੈਸਟ), ਦਿਮਾਗ ਬੰਦ (ਕੌਮਾ) ਸ਼ਰੀਰ ਵਿਚੋਂ 50 ਪ੍ਰਤੀਸ਼ਤ ਤੋਂ ਵੱਧ ਖੂਨ ਨਿਕਲਣ ਜਾਵੇ ਜਾਂ ਸਾਹ ਨਾਲੀ ਵਿੱਚ ਬਾਹਰੀ ਚੀਜ਼ ਜਾਂ ਖ਼ੂਨ ਉਲਟੀ ਝੰਗ ਜੀਭ ਜਾਕੇ ਸਾਹ ਨਾਲੀ ਨੂੰ ਬੰਦ ਕਰ ਦੇਵੇ। ਪਰ ਪੀੜਤਾਂ ਨੂੰ ਵੈਟੀਲੈਟਰ ਜਾਂ ਰਿਕਵਰੀ ਪੁਜੀਸ਼ਨ ਵਿਚ ਲਿਟਾ ਕੇ ਰਖਣ ਨਾਲ, ਸਾਹ ਨਾਲੀ ਬੰਦ ਨਹੀਂ ਹੁੰਦੀ। ਸਾਹ ਚਲਦਾ ਰਹਿੰਦਾ । ਧਰਤੀ ਦੀ ਵਾਈਵਰੇਸਨ ਸਦਕਾ ਦਿਲ ਦਿਮਾਗ ਚਲਦੇ ਰਹਿੰਦੇ ਹਨ, ਇਸ ਲਈ ਬਹੁਤ ਜ਼ਰੂਰੀ ਅਤੇ ਲਾਭਦਾਇਕ ਹੈ ਕਿ ਸਰਕਾਰਾਂ ਸਿਵਲ ਡਿਫੈਂਸ, ਰੈੱਡ ਕਰਾਸ ਐਨ. ਐਸ. ਐਸ., ਐਨ. ਸੀ. ਸੀ. ਸਕਾਊਟ ਗਾਈਡ ਅਤੇ ਸਬੰਧਤ ਵਿਭਾਗਾਂ ਵਲੋਂ ਆਪਣੇ ਸਿਖਿਆ, ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਠੀਕ ਢੰਗ ਤਰੀਕਿਆਂ ਨਾਲ ਟ੍ਰੇਨਿੰਗਾਂ ਵਿਸ਼ਾ ਮਾਹਿਰਾਂ ਰਾਹੀਂ ਵਾਰ ਵਾਰ ਕਰਵਾਈਆਂ ਜਾਣ। ਜਦੋਂ ਤੱਕ ਉਹ ਮਾਸਟਰ ਟ੍ਰੇਨਰ ਨਹੀਂ ਬਣ ਜਾਂਦੇ । ਕੋਰੋਨਾ ਕਾਲ ਮਗਰੋਂ ਵੱਧ ਟ੍ਰੇਨਿੰਗ ਅਤੇ ਸਿਖਿਆ ਦੇਣ ਦੇ ਪ੍ਰੋਗਰਾਮ ਆਨ ਲਾਈਨ ਕਰਵਾਏ ਜਾਂਦੇ ਹਨ ਅਤੇ 60 ਪ੍ਰਤੀਸ਼ਤ ਤੋਂ ਵੱਧ ਹਾਜ਼ਰੀਆਂ ਵਾਲਿਆਂ ਨੂੰ ਡਿਗਰੀਆਂ ਵੰਡੀਆਂ ਜਾਂਦੀਆਂ ਹਨ, ਜਦਕਿ ਪੜ੍ਹਾਈ ਤਾਂ ਆਨ ਲਾਈਨ ਹੋ ਸਕਦੀ ਹੈ ਪਰ ਟ੍ਰੇਨਿੰਗ ਅਭਿਆਸ ਕੇਵਲ ਆਮਣੇ ਸਾਹਮਣੇ ਬੈਠ ਕੇ ਹੋ ਸਕਦੇ ਹਨ । ਆਰਮੀ ਵਿਖੇ ਨਿਯਮ ਕਾਨੂੰਨ ਹਨ ਕਿ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਿਖੀਆਂ ਸਮਝੀਆਂ ਗਲਾਂ ਅਤੇ ਅਭਿਆਸ ਦੌਰਾਨ ਬਹਾਇਆ ਗਿਆ ਪਸੀਨਾ, ਜੰਗਾਂ ਅਤੇ ਆਪਦਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਸਹਾਇਕ ਸਿੱਧ ਹੁੰਦੇ ਹਨ । 

Related Post

Instagram