post

Jasbeer Singh

(Chief Editor)

crime

ਥਾਣਾ ਘਨੌਰ ਨੇ ਕੀਤਾ ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ

post-img

ਥਾਣਾ ਘਨੌਰ ਨੇ ਕੀਤਾ ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਘਨੌਰ, 15 ਮਈ : ਥਾਣਾ ਘਨੌਰ ਪੁਲਸ ਨੇ ਇਕ ਟਰਾਲੇ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ 285, 106 (2), 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਰੇਸ਼ ਕੁਮਾਰ ਪੁੱਤਰ ਹਰੀ ਰਾਮ ਵਾਸੀ ਵਾਰਡ ਨੰ. 3 ਘਨੌਰ ਨੇ ਦੱਸਿਆ ਕਿ 13 ਮਈ 2025 ਨੂੰ 3 ਵਜੇ ਉਸਦਾ ਲੜਕਾ ਦਵਿੰਦਰ ਸਿੰਘ ਮੋਟਰਸਾਇਕਲ ਤੇ ਸਵਾਰ ਹੋ ਕੇ ਘਨੋਰ ਦੇ ਕੋਲ ਜਾ ਰਿਹਾ ਸੀ ਤਾਂ ਰਾਹ ਵਿੱਚਕਾਰ ਉਕਤ ਟਰਾਲਾ ਬਿਨ੍ਹਾ ਪਾਰਕਿੰਗ ਲਾਇਟ ਤੋ ਖੜ੍ਹਾ ਸੀ, ਜਦੋ ਉਸ ਦਾ ਲੜਕਾ ਟਰਾਲਾ ਕਰਾਸ ਕਰਨ ਲੱਗਾ ਤਾਂ ਸਾਹਮਣੇ ਤੋ ਕੋਈ ਵਹੀਕਲ ਆ ਗਿਆ, ਜਿਸ ਕਾਰਨ ਉਸ ਦਾ ਲੜਕਾ ਉਕਤ ਟਰਾਲੇ ਨਾਲ ਜਾ ਟਕਰਾਇਆ, ਜੋ ਐਕਸੀਡੈਟ ਵਿੱਚ ਮੁਦਈ ਦੇ ਲੜਕੇ ਦੀ ਮੋਤ ਹੋ ਗਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post