ਮੋਹਾਲੀ ਵਿਖੇ ਹੋਏ ਪੁਲਸ ਅਧਿਕਾਰੀਆਂ ਕਰਮਚਾਰੀਆਂ ਦੇ ਤਬਾਦਲੇ ਮੋਹਾਲੀ, 21 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਚਾਰੀਆਂ ਦੇ ਤਬਾਦਲੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸ ਦਾ ਕਿਥੇ ਕੀਤਾ ਗਿਆ ਹੈ ਤਬਾਦਲਾ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਪ੍ਰਸ਼ਾਸਨ ਵਲੋਂ ਜੋ ਅੱਜ 15 ਦੇ ਕਰੀਬ ਮੋਹਾਲੀ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਵਿਚ ਇੰਸਪੈਕਟਰ ਅਮਨ ਬੈਦਵਾਨ ਨੂੰ ਮੋਹਾਲੀ ਦੇ ਫੇਜ-11 ਪੁਲਸ ਸਟੇਸ਼ਨ ‘ਚ, ਯੋਗੇਸ਼ ਕੁਮਾਰ ਨੂੰ ਫੇਜ-11 ਤੋਂ ਲਾਲੜੂ ਪੁਲਿਸ ਸਟੇਸ਼ਨ ਵਿਚ, ਰਣਵੀਰ ਸਿੰਘ ਨੂੰ ਕੰਟਰੋਲ ਰੂਮ ਵਿਚ, ਇੰਸਪੈਕਟਰ ਸੁਨੀਲ ਕੁਮਾਰ ਨੂੰ ਹੰਡੇਸਰਾ ਪੁਲਿਸ ਸਟੇਸ਼ਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਗੁਰੂ ਮਿਹਰ ਸਿੰਘ ਨੂੰ ਪੁਲਿਸ ਲਾਈਨਜ਼ ‘ਚ ਭੇਜਿਆ ਗਿਆ ਹੈ। ਹੋਰ ਕਿਸ ਕਿਸ ਨੂੰ ਕਿਥੇ ਕੀਤਾ ਗਿਆ ਹੈ ਤਾਇਨਾਤ ਇੰਸਪੈਕਟਰ ਹਰਸ਼ ਮੋਹਨ ਨੂੰ ਸਿਟੀ ਕੁਰਾਲੀ ਪੁਲਸ ਸਟੇਸ਼ਨ ਦਾ ਇੰਚਾਰਜ, ਸਿਟੀ ਕੁਰਾਲੀ ਪੁਲਸ ਸਟੇਸ਼ਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੂੰ ਸਦਰ ਖਰੜ ਪੁਲਿਸ ਸਟੇਸ਼ਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਇੰਸਪੈਕਟਰ ਅਮਨਦੀਪ ਸਿੰਘ ਚੌਹਾਨ ਨੂੰ ਸਦਰ ਖਰੜ ਪੁਲਸ ਸਟੇਸ਼ਨ ਤੋਂ ਮਟੌਰ ਪੁਲਸ ਸਟੇਸ਼ਨ ਵਿਚ ਅਤੇ ਇੰਸਪੈਕਟਰ ਸਿਮਰਨਜੀਤ ਸਿੰਘ ਨੂੰ ਸੋਹਾਣਾ ਪੁਲਸ ਸਟੇਸ਼ਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੋਹਾਣਾ ਥਾਣੇ ਦੇ ਇੰਚਾਰਜ ਸੁਨੀਲ ਕੁਮਾਰ ਨੂੰ ਸਾਈਬਰ ਕ੍ਰਾਈਮ ਵਿਚ, ਇੰਸਪੈਕਟਰ ਸਤਵਿੰਦਰ ਸਿੰਘ ਆਪ੍ਰੇਸ਼ਨ ਸੈੱਲ ਵਿਚ, ਸਬ-ਇੰਸਪੈਕਟਰ ਪਰਵਿੰਦਰ ਸਿੰਘ ਨੂੰ ਟ੍ਰੈਫਿਕ ਜ਼ੋਨ-3 ਵਿਚ, ਐਸ. ਐਚ. ਓ. ਸੰਜੀਵ ਕੁਮਾਰ ਨੂੰ ਸਨੇਟਾ ਦੇ ਟ੍ਰੈਫਿਕ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਦੋਂ ਕਿ ਐਸ. ਐਚ. ਓ. ਜਗੀਰ ਸਿੰਘ ਨੂੰ ਨਯਾਗਾਓਂ ਦਾ ਟ੍ਰੈਫਿਕ ਇੰਚਾਰਜ ਅਤੇ ਐਸ. ਐਚ. ਓ. ਸ਼ਾਮ ਲਾਲ ਨੂੰ ਲਾਲੜੂ ਦਾ ਟ੍ਰੈਫਿਕ ਇੰਚਾਰਜ ਨਿਯੁਕਤ ਕੀਤਾ ਗਿਆ ਹੈ ।
