
ਆਰਿਆ ਸਮਾਜ ਮੰਦਿਰ ਵਿਖੇ ਪਹਿਲਗਾਮ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
- by Jasbeer Singh
- April 28, 2025

ਆਰਿਆ ਸਮਾਜ ਮੰਦਿਰ ਵਿਖੇ ਪਹਿਲਗਾਮ ਦੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ - ਸਾਨੂੰ ਪਖੰਡਵਾਦ ਛੱਡ ਆਰਿਆ ਸਮਾਜ ਨਾਲ ਜੁੜਨਾ ਚਾਹੀਦਾ ਹੈ : ਰਜਿੰਦਰ ਵਰਮਾ ਪਟਿਆਲਾ, 28 ਅਪ੍ਰੈਲ : ਆਰਿਆ ਸਮਾਜ ਮੰਦਿਰ ਸਨੌਰ ਵਿੱਚ ਹਿੰਦੂ ਅਤੇ ਸਿੱਖ ਸਮਾਜ ਦੇ ਲੋਕਾਂ ਨੇ ਰਲ ਕੇ ਪਹਿਲਗਾਮ ਵਿਚ ਦਰਦਨਾਕ ਘਟਨਾ ਵਿੱਚ ਸ਼ਹੀਦ ਹੋਏ ਉਨਾਂ ਯਾਤਰੀਆਂ ਨੂੰ ਸ਼ਰਧਾਂਜਲੀ ਸਮਰਪਿਤ ਕੀਤੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਰਾਕਸਸ ਰੂਪੀ ਉਨਾਂ ਲੋਕਾਂ ਨੂੰ ਲਾਨਤਾਂ ਵੀ ਪਾਈਆਂ ਤੇ ਨਿਖੇਦੀ ਵੀ ਕੀਤੀ । ਇਸ ਮੌਕੇ ਸੁਰਿੰਦਰ ਪਾਂਡੋ ਨੇ ਕਿਹਾ ਕਿ ਅੱਜ ਸਾਨੂੰ ਇੱਕਜੁੱਟ ਹੋ ਕੇ ਦੁਸ਼ਮਣਾਂ ਦਾ ਸਾਹਮਣਾ ਕਰਨਾ ਪੈਣਾ ਹੈ । ਆਪਣੀ ਸੁਰਖਸਾ ਸਾਨੂੰ ਆਪ ਕਰਨੀ ਪੈਣੀ ਹੈ, ਕੋਈ ਬਾਹਰਲਾ ਆ ਕੇ ਸਾਡੀ ਮਦਦ ਨਹੀਂ ਕਰੇਗਾ। ਸਾਨੂੰ ਸਵੈ ਹੀ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਇਸ ਮੌਕੇ ਆਰ. ਐਸ. ਐਸ ਦੇ ਜ਼ਿਲਾ ਕਾਰਿਆਵਾ ਮਨਮੋਹਨ ਕ੍ਰਿਸ਼ਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੀ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈਣਾ ਹੈ। ਅੱਜ ਤਾਂ ਇਹ ਕਸ਼ਮੀਰ ਵਿੱਚ ਹੋਇਆ ਹੈ ਤੇ ਕੱਲ ਨੂੰ ਸਾਡੇ ਪੰਜਾਬ ਵਿੱਚ ਵੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਪਹਿਲਾਂ ਹੀ ਤਿਆਰ ਰਹਿਣਾ ਪੈਣਾ ਹੈ ਕਿਉਂਕਿ ਪੰਜਾਬ ਵਿੱਚ ਰਹੰਗੀ ਮੁਸਲਮਾਨ ਅਤੇ ਇਸਾਈਆਂ ਦੀ ਆਬਾਦੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ । ਆਰੀਆ ਸਮਾਜ ਦੇ ਪ੍ਰਧਾਨ ਰਜਿੰਦਰ ਵਰਮਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਹਿੰਦੂ ਸਮਾਜ ਨੂੰ ਪ੍ਰੇਰਿਤ ਕੀਤਾ । ਉਨਾਂ ਕਿਹਾ ਕਿ ਆਰੀਆ ਸਮਾਜ ਹਿੰਦੂ ਸਮਾਜ ਦਾ ਇੱਕ ਵਿਲੱਖਣ ਅਤੇ ਨਿਰੋਲ ਅੰਗ ਹੈ, ਸਾਨੂੰ ਪਖੰਡਵਾਦ ਛੱਡ ਕੇ ਆਰੀਆ ਸਮਾਜ ਨਾਲ ਜੁੜਨਾ ਚਾਹੀਦਾ ਹੈ । ਉਨਾ ਇਹ ਅਪੀਲ ਵੀ ਕੀਤੀ ਹੈ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਇਸ ਕਰਕੇ ਦੇਸ਼ ਦੀ ਸੁਰੱਖਿਆ ਵਧਾਈ ਜਾਵੇੇ ।
Related Post
Popular News
Hot Categories
Subscribe To Our Newsletter
No spam, notifications only about new products, updates.