

ਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ ਪਰਸ ਖੋਹ ਕੇ ਫ਼ਰਾਰ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ : ਐਸ.ਐੱਚ.ਓ. ਬਾਜਵਾ ਪਟਿਆਲਾ, 11 ਅਪ੍ਰੈਲ : ਪਟਿਆਲਾ ਸ਼ਹਿਰ ਵਿੱਚ ਅੱਜ ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਨੇ ਭਰੇ ਬਾਜ਼ਾਰ ਵਿੱਚ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਅੱਜ ਦੁਪਹਿਰ ਲਗਭਗ ਡੇਢ ਵਜੇ ਤ੍ਰਿਪੜੀ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਗੋਲ-ਗੱਪਾ ਚੌਂਕ ਨੇੜੇ ਵਾਪਰੀ ਜਦੋਂ ਐਕਟੀਵਾ ਸਵਾਰ ਦੋ ਮਹਿਲਾਵਾਂ ਕੋਲੋਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਉੱਤੇ ਸਵਾਰ ਦੋ ਲੁਟੇਰੇ ਜਿਹਨਾਂ ਵਿੱਚ ਇੱਕ ਮਹਿਲਾ ਸੀ ਅਤੇ ਜਿਨ੍ਹਾਂ ਨੇ ਆਪਣੇ ਮੂੰਹ ਸਿਰ ਲਪੇਟੇ ਹੋਏ ਸਨ, ਪਰਸ ਖੋਹ ਕੇ ਫ਼ਰਾਰ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੁਖਦੀਪ ਕੌਰ ਨੇ ਦੱਸਿਆ ਕਿ ਅੱਜ ਲਗਭਗ ਡੇਢ ਵਜੇ ਉਹ ਆਪਣੀ ਸਹੇਲੀ ਸ੍ਰੀਮਤੀ ਸਰਬਜੀਤ ਕੌਰ ਨਾਲ ਤ੍ਰਿਪੜੀ ਕਿਸੇ ਕੰਮ ਗਏ ਸਨ । ਇਸੇ ਦੌਰਾਨ ਉਲਟੇ ਪਾਸਿਓਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਆਏ ਦੋ ਲੁਟੇਰੇ ਜਿਨ੍ਹਾਂ ਚੋਂ ਇੱਕ ਮਹਿਲਾ ਸੀ ਅਤੇ ਜਿਨ੍ਹਾਂ ਆਪਣੇ ਮੂੰਹ-ਸਿਰ ਲਪੇਟੇ ਹੋਏ ਸਨ, ਉਹਨਾਂ ਤੋਂ ਪਰਸ ਖੋ ਕੇ ਫ਼ਰਾਰ ਹੋ ਗਏI ਪਰਸ ਵਿੱਚ ਲਗਭਗ 10 ਹਜ਼ਾਰ ਰੁਪਏ ਕ੍ਰੈਡਿਟ ਕਾਰਡ ਪੈਨ ਕਾਰਡ, ਆਧਾਰ ਕਾਰਡ ਅਤੇ ਹੋਰ ਜ਼ਰੂਰੀ ਸਮਾਨ ਸੀ । ਇਸ ਸਬੰਧੀ ਤ੍ਰਿਪੜੀ ਚੌਂਕੇ ਵਿੱਚ ਐਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ । ਚੌਂਕੀ ਦੇ ਐਸ. ਐੱਚ. ਓ. ਸਰਦਾਰ ਪਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰਕੇ ਸਲਾਖ਼ਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.