ਤ੍ਰਿਪੁਰਾ ਸਰਕਾਰ ਨੇ ਕੀਤਾ ਮੁਲਾਜਮਾਂ ਦੇ ਡੀ. ਏ. ਤੇ ਡੀ. ਆਰ. ਵਿਚ ਵਾਧਾ
- by Jasbeer Singh
- March 17, 2026
ਤ੍ਰਿਪੁਰਾ ਸਰਕਾਰ ਨੇ ਕੀਤਾ ਮੁਲਾਜਮਾਂ ਦੇ ਡੀ. ਏ. ਤੇ ਡੀ. ਆਰ. ਵਿਚ ਵਾਧਾ ਅਗਰਤਲਾ, 17 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ ਦੀ ਸਰਕਾਰ ਵਲੋਂ ਬੀਤੇ ਦਿਨੀਂ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਡੀ. ਏ. ਤੇ ਡੀ. ਆਰ. ਵਿਚ ਪੰਜ ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਪਹਿਲਾਂ ਸੀ ਕਿੰਨਾ ਹੁਣ ਹੋ ਗਿਆ ਹੈ ਕਿੰਨਾ ਮਿਲੀ ਜਾਣਕਾਰੀ ਮੁਤਾਬਕ ਤ੍ਰਿਪੁਰਾ ਦੀ ਮਾਣਿਕ ਸਾਹਾ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਚਿਹਰਿਆਂ `ਤੇ ਵੱਡੀ ਮੁਸਕਾਨ ਉਸ ਸਮੇਂ ਲਿਆ ਦਿੱਤੀ ਜਦੋਂ ਮੁੱਖ ਮੰਤਰੀ ਮਾਣਿਕ ਸਾਹਾ ਨੇ ਸੋਮਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਮਹਿੰਗਾਈ ਭੱਤੇ (ਡੀ. ਏ.) ਅਤੇ ਮਹਿੰਗਾਈ ਰਾਹਤ (ਡੀ. ਆਰ.) ਵਿੱਚ 5 ਫ਼ੀਸਦੀ ਦੇ ਵਾਧੇ ਦਾ ਐਲਾਨ ਕਰ ਦਿੱਤਾ। ਇਸ ਫੈਸਲੇ ਤੋਂ ਬਾਅਦ ਰਾਜ ਦੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਕੁੱਲ ਭੱਤਾ 36 ਫੀਸਦੀ ਤੋਂ ਵਧ ਕੇ ਹੁਣ 41 ਫੀਸਦੀ ਹੋ ਗਿਆ ਹੈ। ਕਦੋਂ ਤੋਂ ਮਿਲਣਹ ਹੋਵੇਗਾ ਜਾਵੇਗਾ ਇਹ ਲਾਭ ਸੂਬੇ ਦੇ ਵਿੱਤ ਮੰਤਰੀ ਪ੍ਰਣਜੀਤ ਸਿੰਘਾ ਰੋਏ ਵੱਲੋਂ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਪੂਰਾ ਕਰਨ ਤੋਂ ਤੁਰੰਤ ਬਾਅਦ ਇਹ ਐਲਾਨ ਕੀਤਾ ਗਿਆ । ਨਵੇਂ ਹੁਕਮਾਂ ਅਨੁਸਾਰ ਵਧੀ ਹੋਈ ਸੈਲਰੀ ਅਤੇ ਪੈਨਸ਼ਨ ਦਾ ਲਾਭ 1 ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋ ਜਾਵੇਗਾ । ਇਸ ਫੈਸਲੇ ਨਾਲ ਰਾਜ ਦੇ ਲਗਭਗ 1,02,563 ਨਿਯਮਤ ਕਰਮਚਾਰੀਆਂ ਅਤੇ 81,019 ਪੈਨਸ਼ਨਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਸਰਕਾਰ ਇਸ ਵਾਧੇ ਲਈ ਹਰ ਸਾਲ ਆਪਣੇ ਖ਼ਜ਼ਾਨੇ ਵਿੱਚੋਂ ਵਾਧੂ 500 ਕਰੋੜ ਰੁਪਏ ਖ਼ਰਚ ਕਰੇਗੀ। ਸੂਬੇ ਦੇ ਕਰਮਚਾਰੀਆਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਲਿਆਉਣ ਦਾ ਹੈ ਟੀਚਾ ਮੁੱਖ ਮੰਤਰੀ ਮਾਣਿਕ ਸਾਹਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਰਾਜ ਦੇ ਕਰਮਚਾਰੀਆਂ ਦੇ ਭੱਤੇ ਨੂੰ ਕੇਂਦਰ ਸਰਕਾਰ ਦੇ ਬਰਾਬਰ ਲਿਆਉਣਾ ਹੈ । ਹਾਲਾਂਕਿ ਕੇਂਦਰ ਇਸ ਵੇਲੇ 58 ਫੀਸਦੀ ਦੀ ਦਰ ਨਾਲ ਭੱਤਾ ਦੇ ਰਿਹਾ ਹੈ, ਜਿਸਦਾ ਮਤਲਬ ਹੈ ਕਿ ਤ੍ਰਿਪੁਰਾ ਦੇ ਕਰਮਚਾਰੀ ਅਜੇ ਵੀ ਕੇਂਦਰੀ ਮੁਲਾਜ਼ਮਾਂ ਤੋਂ ਕਰੀਬ 17 ਫੀਸਦੀ ਪਿੱਛੇ ਹਨ ।
