post

Admin

(Chief Editor)

Punjab

ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਢਾਈ ਸਾਲਾਂ ਬੱਚੇ ਦੀ ਮੌਤ

post-img

ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਢਾਈ ਸਾਲਾਂ ਬੱਚੇ ਦੀ ਮੌਤ

ਲੁਧਿਆਣਾ, 15 ਜੁਲਾਈ 2026 : ਪੰਜਾਬ ਦੇ ਜਿਲਾ ਲਧਿਆਣਾ (Ludhiana) ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਬੇਨੀ ਵਿਖੇ ਸਕੂਲ ਬਸ ਹੇਠਾਂ ਆਉਣ ਕਾਰਨ ਢਾਈ ਸਾਲਾਂ ਬੱਚੇ ਦੀ ਮੌਤ (Death of a child) ਹੋ ਗਈ ਹੈ । 

ਕੀ ਨਾਮ ਹੈ ਬੱਚੇ ਦਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ (Village Shalu) ਬੇਨੀ ਵਿਖੇ ਜੋ ਅੱਜ ਇਕ ਢਾਈ ਸਾਲਾ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਸਮਰਦੀਪ (Samardeep) ਦੇ ਤੌਰ 'ਤੇ ਹੋਈ ਹੈ । ਉਕਤ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਢਾਈ ਸਾਲਾ ਸਮਰਦੀਪ ਆਪਣੀ ਮਾਂ ਨਾਲ ਆਪਣੀ ਵੱਡੀ ਭੈਣ ਨੂੰ ਸਕੂਲ ਬਸ ਵਿਚ ਚੜ੍ਹਾਉਣ ਲਈ ਬਸ ਦੀ ਉਡੀਕ ਕਰ ਰਿਹਾ ਸੀ । ਦੱਸਣਯੋਗ ਹੈ ਕਿ ਤੇਜ਼ ਰਫ਼ਤਾਰ ਸਕੂਲ ਵੈਨ (High-speed school van) ਦੀ ਟੱਕਰ ਲੱਗਣ ਨਾਲ ਬੱਚੇ ਦੀ ਮੌਕੇ `ਤੇ ਹੀ ਮੌਤ ਹੋ ਗਈ। ਜਿਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਫੈਲ ਗਈ ।

ਕੀ ਆਖਣਾ ਹੈ ਪਿੰਡ ਵਾਸੀਆਂ ਦਾ

ਪਿੰਡ ਵਾਸੀਆਂ ਦਾ ਆਖਣਾ ਹੈ ਕਿ ਵੈਨ ਦਾ ਅਗਲਾ ਟਾਇਰ ਪਹਿਲਾਂ ਬੱਚੇ ਦੇ ਉੱਪਰੋਂ ਲੰਘਿਆ ਅਤੇ ਉਸ ਤੋਂ ਬਾਅਦ ਪਿਛਲਾ ਟਾਇਰ ਵੀ ਉਸ ਨੂੰ ਕੁਚਲਦਾ ਹੋਇਆ ਉਸ ਦੇ ਉਪਰੋਂ ਲੰਘ ਗਿਆ । ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦੇ ਥਾਂ ਹੀ ਪ੍ਰਾਣ ਨਿਕਲ ਗਏ । ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਡਰਾਈਵਰ ਨੇ ਵੈਨ ਨਹੀਂ ਰੋਕੀ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ । ਲੋਕਾਂ ਨੇ ਉਸ ਨੂੰ ਰੁਕਣ ਲਈ ਰੌਲਾ ਪਾਇਆ, ਪਰ ਉਹ ਭੱਜ ਗਿਆ ।

ਲੋਕਾਂ ਨੇ ਪਿੱਛਾ ਕਰਕੇ ਕੀਤਾ ਬਸ ਡਰਾਈਵਰ ਨੂੰ ਕਾਬੂ

ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਆਪਣੇ ਵਾਹਨਾਂ ਵਿੱਚ ਉਸ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰੀ `ਤੇ ਡਰਾਈਵਰ ਨੂੰ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਚਸ਼ਮਦੀਦਾਂ ਦੇ ਅਨੁਸਾਰ ਫੜੇ ਜਾਣ `ਤੇ ਡਰਾਈਵਰ ਨੇ ਪੰਜਾਬ ਦੇ ਜਿਲਾ ਲਧਿਆਣਾ ਦੇ ਕੋਹਾੜਾ ਖੇਤਰ ਦੇ ਪਿੰਡ ਸ਼ਾਲੂ ਬੇਨੀ ਵਿਖੇ ਸਕੂਲ ਬਸ ਹੇਠਾਂ ਆਉਣ ਕਾਰਨ ਢਾਈ ਸਾਲਾਂ ਬੱਚੇ ਦੀ ਮੌਤ ਹੋ ਗਈ ਹੈ । ਦਾਅਵਾ ਕੀਤਾ ਕਿ ਉਹ ਬੇਕਸੂਰ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਹਾਦਸੇ ਲਈ ਉਸ ਦੀ ਕੋਈ ਗਲਤੀ ਨਹੀਂ ਹੈ । ਮੌਕੇ `ਤੇ ਪਹੁੰਚੀ ਪੁਲਿਸ ਨੇ ਉਸ ਨੂੰ ਭੀੜ ਤੋਂ ਛੁਡਾਇਆ ਅਤੇ ਉਸ ਨੂੰ ਹਿਰਾਸਤ (Detention) ਵਿੱਚ ਲੈ ਲਿਆ ।

Related Post

Instagram