ਕੋਚੀ `ਚ ਚਾਕੂ ਦੀ ਨੋਕ `ਤੇ ਔਰਤ ਦਾ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
- by Jasbeer Singh
- May 9, 2026
ਕੋਚੀ `ਚ ਚਾਕੂ ਦੀ ਨੋਕ `ਤੇ ਔਰਤ ਦਾ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ ਕੋਚੀ, 9 ਮਈ 2026 : ਕੋਚੀ ਦੇ ਏਰਨਾਕੁਲਮ ਜੰਕਸ਼ਨ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਿਰੂਵਨੰਤਪੁਰਮ ਜਿ਼ਲੇ ਦੇ ਵਰਕਾਲਾ ਦੇ ਰਹਿਣ ਵਾਲੇ ਦਾਨਿਸ਼ (26) ਅਤੇ ਕੋਲਮ ਜਿ਼ਲੇ ਦੇ ਪਰਾਵਰ ਦੇ ਰਹਿਣ ਵਾਲੇ ਰਾਹੁਲ (39) ਵਜੋਂ ਹੋਈ ਹੈ। ਮੁੱਖ ਮੁਲਜ਼ਮ ਸੰਜੇ ਦੀ ਭਾਲ ਕੀਤੀ ਜਾ ਰਹੀ ਹੈ । ਕਦੋਂ ਵਾਪਰੀ ਘਟਨਾ ਪੁਲਸ ਅਨੁਸਾਰ ਇਹ ਘਟਨਾ 5 ਮਈ ਦੀ ਰਾਤ ਨੂੰ ਉਦੋਂ ਵਾਪਰੀ ਜਦੋਂ ਪੀੜਤਾ ਏਰਨਾਕੁਲਮ ਜੰਕਸ਼ਨ ਨੇੜੇ ਇਕ ਬੰਦ ਹੋਟਲ ਕੋਲ ਆਪਣੇ ਦੋਸਤ ਨਾਲ ਗੱਲ ਕਰ ਰਹੀ ਸੀ । 3 ਮੁਲਜ਼ਮ ਉਨ੍ਹਾਂ ਕੋਲ ਪਹੁੰਚੇ ਤੇ ਔਰਤ ਦੇ ਦੋਸਤ `ਤੇ ਹਮਲਾ ਕਰ ਦਿੱਤਾ। ਉਨ੍ਹਾਂ ਚਾਕੂ ਦੀ ਨੋਕ `ਤੇ ਔਰਤ ਦਾ ਸੈਕਸ ਸ਼ੋਸ਼ਣ ਕੀਤਾ ।
