post

Jasbeer Singh

(Chief Editor)

Punjab

ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਤਿੰਨ ਜਖਮੀ

post-img

ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਤਿੰਨ ਜਖਮੀ ਮੁਕੇਰੀਆਂ, 20 ਅਪ੍ਰੈਲ 2026 : ਪੰਜਾਬ ਦੇ ਜਲੰਧਰ-ਪਠਾਨਕੋਟ ਨੈਸਨਲ ਹਾਈਵੇ ਤੇ ਇਕ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਦੋ ਦੀ ਮੌਤ ਤੇ ਤਿੰਨ ਜਖਮੀ ਹੋਏ ਹਨ। ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਮੁਕੇਰੀਆਂ ਤੋਂ 13 ਕਿਲੋਮੀਟਰ ਦੂਰ ਕਸਬਾ ਮਿਲਵਾਂ ਦੇ ਬੱਸ ਸਟਾਪ ਨੇੜੇ ਜੋ ਇਕ ਕਾਰ ਦੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਉਣ ਦਾ ਘਟਨਾਕ੍ਰਮ ਵਾਪਰਿਆਂ ਦੇ ਕਾਰਨ ਕਾਰ ਵਿਚ ਮਾਪਿਆਂ ਨਾਲ ਸਵਾਰ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ ਵਿਚ 10 ਸਾਲਾ ਦੀ ਅਯਾਨ ਅਤੇ ਆਂਧਰਾ ਇਕ ਸਾਲ ਸ਼ਾਮਲ ਹੈ। ਬੱਚਿਆਂ ਦੇ ਰਿਸ਼ਤੇਦਾਰ ਕੀ ਜਾਣਕਾਰੀ ਦਿੱਤੀ ਜਾਣਕਾਰੀ ਦਿੰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਰਿਸ਼ਤੇਦਾਰ ਅਮਿਤ ਸ਼ਰਮਾ ਨੇ ਦਸਿਆ ਕਿ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਸ਼ਰਮਾ ਅਤੇ ਉਨ੍ਹਾਂ ਦੇ 2 ਛੋਟੇ ਬੱਚੇ-ਧੀ ਅਯਾਨ (10) ਅਤੇ ਪੁੱਤਰ ਆਂਧਰਵ (1) ਲੁਧਿਆਣਾ ਤੋਂ ਪਠਾਨਕੋਟ ਅਪਣੇ ਘਰ ਜਾ ਰਹੇ ਸਨ । ਜਿਵੇਂ ਹੀ ਉਹ ਮਾਨਸਰ ਟੋਲ ਪਲਾਜ਼ਾ ਪਾਰ ਕਰ ਕੇ ਮਿਲਵਾਂ (ਹਿਮਾਚਲ) ਕਸਬੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਜਖਮੀਆਂ ਨੂੰ ਇਲਾਜ ਦੌਰਾਨ ਕੀਤਾ ਗਿਆ ਰੈਫਰ ਹਾਦਸੇ ’ਚ ਅੰਕਿਤ ਸ਼ਰਮਾ, ਉਸ ਦੀ ਪਤਨੀ ਆਰਤੀ ਅਤੇ ਡਰਾਈਵਰ ਪਵਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਦਿੱਲੀ ਗੰਭੀਰ ਜ਼ਖ਼ਮੀ ਹੋ ਗਏ । ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰਤ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਅੰਕਿਤ ਸ਼ਰਮਾ ਅਤੇ ਉਸ ਦੀ ਪਤਨੀ ਆਰਤੀ ਸ਼ਰਮਾ ਨੂੰ ਗੰਭੀਰ ਹਾਲਤ ਦੇਖਦੇ ਹੋਏ ਅੱਗੇ ਰੈਫਰ ਕਰ ਦਿਤਾ। ਡਰਾਈਵਰ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ।

Related Post

Instagram