ਅੱਤਵਾਦੀਆਂ ਵਲੋਂ ਸੁੱਟੇ ਗਏ ਬੰਬ ਕਾਰਨ ਦੋ ਬੱਚਿਆਂ ਦੀ ਮੌਤ ਤੇ ਮਾਂ ਜਖਮੀ
- by Jasbeer Singh
- April 7, 2026
ਅੱਤਵਾਦੀਆਂ ਵਲੋਂ ਸੁੱਟੇ ਗਏ ਬੰਬ ਕਾਰਨ ਦੋ ਬੱਚਿਆਂ ਦੀ ਮੌਤ ਤੇ ਮਾਂ ਜਖਮੀ ਮਣੀਪੁਰ, 7 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ ਵਿਖੇ ਸ਼ੱਕੀ ਕੁਕੀ ਅੱਤਵਾਦੀਆਂ ਵਲੋਂ ਸੁੱਟੇ ਗਏ ਬੰਬ ਹਮਲੇ ਵਿਚ ਦੋ ਬੱਚਿਆਂ ਦੀ ਮੌਤ ਤੇ ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਮਣੀਪੁਰ ਦੇ ਕਿਹੜੇ ਖੇਤਰ ਵਿਚ ਸੁੱਟਿਆ ਗਿਆ ਬੰਬ ਮਿਲੀ ਜਾਣਕਾਰੀ ਅਨੁਸਾਰ ਮਣੀਪੁਰ ਵਿਖੇ ਜੋ ਸ਼ੱਕੀ ਕੁਕੀ ਅੱਤਵਾਦੀਆਂ ਵਲੋਂ ਇਕ ਘਰ ਦੇ ਬੰਬ ਸੁੱਟਿਆ ਗਿਆ ਹੈ ਉਹ ਮੰਗਲਵਾਰ ਦੇਰ ਰਾਤ ਬਿਸ਼ਣੂਪੁਰ ਜਿ਼ਲੇਦੇ ਮੋਇਰੰਗ ਟ੍ਰੋਂਗਲਾਓਬੀ ਖੇਤਰ ਹੈ। ਇਸ ਹਮਲੇ ਵਿਚ ਜੋ ਦੋ ਬੱਚਿਆਂ ਦੀ ਮੌਤ ਹੋਈ ਹੈ ਵਿਚ ਇਕ ਪੰਜ ਸਾਲ ਦਾ ਲੜਕਾ ਤੇ ਇਕ ਛੇ ਮਹੀਨਿਆਂ ਦੀ ਕੁੜੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਜਿਸ ਵੇਲੇ ਬੰਬ ਸੁੱਟਿਆ ਗਿਆ ਉਸ ਵੇਲੇ ਤਿੰਨੋਂ ਜਣੇ ਆਪਣੇ ਕਮਰੇ ਵਿਚ ਸੌ ਰਹੇ ਸਨ । ਘਟਨਾ ਦੀ ਭਾਜਪਾ ਵਿਧਾਇਕ ਨੇ ਕੀਤੀ ਭਰਪੂਰ ਨਿੰਦਾ ਅੱਤਵਾਦੀਆਂ ਵਲੋਂ ਇਕ ਘਰ ਤੇ ਸੁੱਟੇ ਗਏ ਬੰਬ ਕਾਰਨ ਦੋ ਬੱਚਿਆਂ ਦੀ ਮੌਤ ਹੋਣ ਅਤੇ ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਤੇ ਸਥਾਨਕ ਭਾਜਪਾ ਵਿਧਾਇਕ ਟੀ. ਐਚ. ਸ਼ਾਂਤੀ ਸਿੰਘ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸਨੂੰ ਇੱਕ ਬਹੁਤ ਹੀ ਜ਼ਾਲਮ ਅਤੇ ਅਣਮਨੁੱਖੀ ਕਾਰਵਾਈ ਕਿਹਾ । ਕੀ ਆਖਿਆ ਵਿਧਾਇਕ ਨੇ ਵਿਧਾਇਕ ਨੇ ਇਸ ਮੌਕੇ ਕਿਹਾ ਕਿ ਇਹ ਹਮਲਾ ਅੱਤਵਾਦ ਤੋਂ ਘੱਟ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ । ਹਮਲੇ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਛੋਟੇ ਅਤੇ ਮਾਸੂਮ ਬੱਚਿਆਂ ਦੀ ਹੱਤਿਆ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ । ਉਨ੍ਹਾਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਵੀ ਪ੍ਰਗਟ ਕੀਤੀ ।
