ਕਾਰ ਦੇ ਖੱਡ ਵਿਚ ਡਿੱਗਣ ਕਾਰਨ ਦੋ ਦੀ ਮੌਤ ਤਿੰਨ ਗੰਭੀਰ ਜਖਮੀ
ਹਿਮਾਚਲ ਪ੍ਰਦੇਸ, 13 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਵਸਨੀਕ ਇਕ ਪਰਿਵਾਰ ਦੀ ਕਾਰ ਹਿਮਾਚਲ ਪ੍ਰਦੇਸ਼ (Himachal Pradesh) ਦੇ ਕੁੱਲੂ ਵਿਖੇ ਖੱਡ ਵਿਚ ਡਿੱਗਣ ਕਾਰਨ ਦੋ ਦੀ ਮੌਤ (Death) ਤੇ ਤਿੰਨ ਜਖਮੀ ਹੋਏ ਹਨ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕੁੱਲੂ (Kullu) ਵਿੱਚ ਇੱਕ ਗੱਡੀ ਦੇ ਖੱਡ ਵਿੱਚ ਡਿੱਗਣ ਕਾਰਨ ਜੋ ਜਲੰਧਰ ਦੇ ਰਾਮਾ ਮੰਡੀ ਦੇ ਪਿਓ ਧੀ ਦੀ ਮੌਤ ਹੋ ਗਈ ਹੈ ਦੀ ਪਛਾਣ ਪਰਮਿੰਦਰ (45) ਅਤੇ ਨਿਧੀ (19) ਵਜੋਂ ਹੋਈ ਹੈ । ਜਦਕਿ ਕੇ ਪਰਿਵਾਰ ਦੇ ਤਿੰਨ ਜ਼ਖਮੀ ਹੋਣ ਗਏ ।
ਕੀ ਦੱਸਿਆ ਐਸ. ਪੀ. ਕੁੱਲੂ ਨੇ
ਕੁੱਲੂ ਦੇ ਐਸ. ਪੀ. ਮਦਨ ਲਾਲ ਕੌਸ਼ਲ ਨੇ ਦੱਸਿਆ ਕਿ ਹਾਦਸੇ ਵਿੱਚ ਪਰਮਿੰਦਰ (47) ਅਤੇ ਉਸ ਦੀ ਧੀ ਨਿਧੀ ਦੀ ਮੌਤ ਹੋ ਗਈ । ਇਸ ਦੌਰਾਨ ਪਰਮਿੰਦਰ ਦੀ ਪਤਨੀ, ਰਿਤੂ (42), ਜ਼ਖਮੀ ਹੋ ਗਈ ਅਤੇ ਕੁੱਲੂ ਹਸਪਤਾਲ ਵਿੱਚ ਇਲਾਜ ਅਧੀਨ ਹੈ । ਇਸ ਤੋਂ ਇਲਾਵਾ ਦੋ ਹੋਰਾਂ ਨੂੰ ਵੀ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ । ਪੁਲਸ ਦੇ ਅਨੁਸਾਰ, ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ।
ਲੋਕਾਂ ਨੇ ਜਖਮੀਆਂ ਨੂੰ ਖੱਡ ਵਿਚੋਂ ਕੱਢ ਪਹੁੰਚਾਇਆ ਹਸਪਤਾਲ
ਘਟਨਾ ਤੋਂ ਬਾਅਦ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਕਾਰ ਪਾਰਵਤੀ ਨਦੀ ਦੇ ਕੰਢੇ 50 ਫੁੱਟ ਹੇਠਾਂ ਡਿੱਗ ਗਈ ਸੀ । ਸਥਾਨਕ ਲੋਕਾਂ ਨੇ ਜ਼ਖ਼ਮੀਆਂ (injured) ਨੂੰ ਖੱਡ ਵਿੱਚੋਂ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਤਿੰਨ ਹੋਰਾਂ ਦਾ ਇਲਾਜ ਚੱਲ ਰਿਹਾ ਹੈ । ਕਾਰ ਵਿੱਚ ਪਰਿਵਾਰ ਦੇ ਪੰਜ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਅੱਠ ਸਾਲ ਦੀ ਬੱਚੀ ਵੀ ਸ਼ਾਮਲ ਸੀ ।
