ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟਣ ਜਾਣ ਕਾਰਨ ਦੋ ਜਣੇ ਜਖਮੀ ਚੰਡੀਗੜ੍ਹ, 23 ਮਈ 2026 : ਇਕ ਬਸ ਦੇ ਚੰਡੀਗੜ੍ਹ-ਸਿ਼ਮਲਾ ਚਾਰ ਮਾਰਗੀ ਲੇਨ ਤੇ ਕੰਟਰੋਲ ਗੁਅਉਣ ਕਾਰਨ ਪਲਟ ਜਾਣ ਕਾਰਨ ਦੋ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਇਕ ਪ੍ਰਾਈਵੇਟ ਬਸ ਚੰਡੀਗੜ੍ਹ-ਸ਼ਿਮਲਾ ਚਾਰ-ਮਾਰਗੀ `ਤੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ, ਜਿਸ ਕਾਰਨ ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਬਸ ਡਰਾਈਵਰ ਤੇ ਇਕ ਬਸ ਵਿਚ ਸਵਾਰ ਯਾਤਰੀ ਸ਼ਾਮਲ ਹੈ ਤੇ ਦੋਵੇਂ ਜ਼ਖ਼ਮੀਆਂ ਦਾ ਸੋਲਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਦੱਸਣਯੋਗ ਹੈ ਕਿ ਬਸ ਵਿਚ 12 ਦੇ ਕਰੀਬ ਯਾਤਰੀ ਸਵਾਰ ਸਨ । ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕਿਸੇ ਹੋਰ ਵਾਹਨ ਦੇ ਨਾ ਲੰਘਣ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਿਆ ਜੋ ਪ੍ਰਾਈਵੇਟ ਬਸ ਅੱਜ ਬੇਕਾਬੂ ਹੋ ਕੇ ਪੈਰਾਪੇਟ ਨੂੰ ਤੋੜ ਕੇ ਇੱਕ ਲੇਨ ਤੋਂ ਦੂਜੀ ਲੇਨ ਵਿਚ ਚਲੀ ਗਈ ਸੀ ਉਸ ਸਮੇਂ ਕੋਈ ਵਾਹਨ ਉਸ ਲੇਨ ਵਿੱਚੋਂ ਨਹੀਂ ਲੰਘ ਰਿਹਾ ਸੀ, ਜਿਸ ਨਾਲ ਹੋਰ ਵੱਡਾ ਹਾਦਸਾ ਤੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਸਥਾਨਕ ਲੋਕ ਤੁਰੰਤ ਹਾਦਸੇ ਵਾਲੀ ਥਾਂ `ਤੇ ਪਹੁੰਚ ਗਏ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਚਾਰ-ਮਾਰਗੀ ਸੜਕ ਬਣਾਉਣ ਵਾਲੀ ਕੰਪਨੀ ਦੇ ਮੈਨੇਜਰ ਹਿਮਾਂਸ਼ੂ ਦੂਬੇ ਵੀ ਆਪਣੀ ਟੀਮ ਨਾਲ ਮੌਕੇ `ਤੇ ਪਹੁੰਚੇ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਕੀਤੀ। ਹਾਦਸੇ ਕਾਰਨ ਸੜਕ `ਤੇ ਆਵਾਜਾਈ ਵਿੱਚ ਥੋੜ੍ਹੀ ਦੇਰ ਲਈ ਵਿਘਨ ਪਿਆ, ਜਿਸ ਨੂੰ ਬਾਅਦ ਵਿੱਚ ਪੁਲਿਸ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਬਹਾਲ ਕਰ ਦਿੱਤਾ ਗਿਆ।
