post

Admin

(Chief Editor)

National

ਉਤਰਾਖੰਡ ਵਿੱਚ ਡੰਪਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਹੋਈ ਦੋ ਦੀ ਮੌਤ

post-img

ਉਤਰਾਖੰਡ ਵਿੱਚ ਡੰਪਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਹੋਈ ਦੋ ਦੀ ਮੌਤ

ਉਤਰਾਖੰਡ, 17 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਬੀਤੀ ਰਾਤ ਇਕ ਡੰਪਰ ਦੇ ਡੂੰਘੀ ਖੱਡ ਵਿਚ ਡਿੱਗਣ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿਖੇ ਜੋ ਬੀਤੀ ਰਾਤ ਫਾਟਾ ਅਤੇ ਬਦਾਸੂ ਦੇ ਵਿਚਕਾਰ ਤਾਰਸਾਲੀ ਨੇੜੇ ਇਕ ਡੂੰਘੀ ਖੱਡ ਵਿਚ ਇਕ ਡੰਪਰ (Dumper) ਦੇ ਅਚਾਨਕ ਡਿੱਗਣ ਕਾਰਨ ਡੰਪਰ ਵਿਚ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੀ ਪਛਾਣ ਸੰਜੇ ਰਾਣਾ (45) ਅਤੇ ਮੋਹਨ ਵਜੋਂ ਕੀਤੀ ਗਈ ਹੈ ।

ਹਾਦਸੇ ਦਾ ਪਤਾ ਚਲਦਿਆਂ ਹੀ ਟੀਮਾਂ ਨੇ ਪਹੁੰਚ ਕੀਤੇ ਬਚਾਅ ਕਾਰਜ ਸ਼ੁਰੂ

ਉਪਰੋਕਤ ਵਾਪਰੇ ਹਾਦਸੇ ਦਾ ਪਤਾ ਚਲਦਿਆਂ ਹੀ ਖੱਡ ਵਿਚ ਡਿੱਗੇ (Fell into the pit) ਵਿਅਕਤੀਆਂ ਨੂੰ ਬਚਾਉਣ ਦੇ ਉਦੇਸ਼ ਨਾਲ ਮੌਕੇ ਤੇ ਪਹੁੰਚੀਆਂ ਐਸ. ਡੀ. ਆਰ. ਐਫ., ਐਨ. ਡੀ. ਆਰ. ਐਫ., ਪੁਲਸ, ਫਾਇਰ ਸਰਵਿਸ ਅਤੇ 108 ਐਂਬੂਲੈਂਸ ਸੇਵਾ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰਦਿਆਂ ਖੱਡ ਵਿਚ ਡਿੱਗੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਜੋ ਕਿ 100 ਮੀਟਰ ਡੂੰਘੀ ਖੱਡ ਵਿਚ ਡਿੱਗਣ ਦੇ ਚਲਦਿਆਂ ਮੌਤ ਦੇ ਘਾਟ ਉਤਰ ਚੁੱਕੇ ਸਨ ।

Related Post

Instagram