post

Admin

(Chief Editor)

Punjab

ਬੱਸ ਦੀ ਟੱਕਰ ਵੱਜਣ ਦੇ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ

post-img

ਬੱਸ ਦੀ ਟੱਕਰ ਵੱਜਣ ਦੇ ਕਾਰਨ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ

ਭੋਗਪੁਰ, 21 ਅਗਸਤ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਰਾਸ਼ਟਰੀ ਰਾਜਮਾਰਗ 'ਤੇ ਪੈਂਦੇ ਪਿੰਡ ਖਰਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪੈਂਦੇ ਪਿੰਡ ਖਰਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ (Road accidents) ਵਿਚ ਜੋ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ ਮਨਜੀਤ ਕੌਰ ਤੇ ਗੁਰਨਾਮ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਸੜਕ ਹਾਦਸਾ ਹਾਈਵੇਅ ਤੋਂ ਲੰਘ ਰਹੀ ਇਕ ਨਿਜੀ ਬੱਸ ਦੀ ਟੱਕਰ ਨਾਲ ਵਾਪਰਿਆ । ਬਸ ਦੀ ਮੋਟਰਸਾਈਕਲ ਨੂੰ ਟੱਕਰ ਵੱਜਣ ਦੇ ਕਾਰਨ ਵਾਹਨ ਦੇ ਪਰਖੱਚੇ ਉੱਡ ਗਏ ।

ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿੱਤਾ ਹੈ ਭੇਜ

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿਤਾ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਮੋਟਰਸਾਈਕਲ ਸਵਾਰ ਮਨਜੀਤ ਕੌਰ ਤੇ ਗੁਰਨਾਮ ਸਿੰਘ ਗੁਰਦਾਸਪੁਰ ਤੋਂ ਪਿੰਡ ਪਤਿਆਲਾਂ ਮੋਟਰਸਾਈਕਲ ’ਤੇ ਆ ਰਹੇ ਸੀ ਤੇ ਨਿਜੀ ਕੰਪਨੀ ਕਰਤਾਰ ਦੀ ਬੱਸ ਤਲਵਾੜਾ ਤੋਂ ਜਲੰਧਰ ਜਾ ਰਹੀ ਸੀ ।

Related Post

Instagram