post

Admin

(Chief Editor)

Punjab

ਚੰਡੀਗੜ੍ਹ ਪੁਲਸ ਨੇ 13.76 ਗ੍ਰਾਮ ਹੈਰੋਇਨ ਸਮੇਤ ਕੀਤਾ ਇਕ ਵਿਅਕਤੀ ਕਾਬੂ

post-img

ਚੰਡੀਗੜ੍ਹ ਪੁਲਸ ਨੇ 13.76 ਗ੍ਰਾਮ ਹੈਰੋਇਨ ਸਮੇਤ ਕੀਤਾ ਇਕ ਵਿਅਕਤੀ ਕਾਬੂ

ਚੰਡੀਗੜ੍ਹ, 10 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਪੁਲਸ ਵਲੋਂ ਇਕ ਵਿਅਕਤੀ ਨੂੰ 13. 76 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਸ ਵਲੋਂ ਜੋ ਨਸ਼ਾ ਤਸਕਰਾਂ (Drug traffickers) ਵਿਰੁੱਧ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 13. 76 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਵਾਸੂ ਉਰਫ਼ ਦਬੰਗ (33 ਸਾਲ), ਪੁੱਤਰ ਕਮਲਜੀਤ, ਵਾਸੀ ਸਿਕਲੀਗਰ ਮੁਹੱਲਾ, ਪਿੰਡ ਮੁਬਾਰਕਪੁਰ (ਡੇਰਾਬੱਸੀ, ਜਿ਼ਲ੍ਹਾ ਮੋਹਾਲੀ) ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਮਜ਼ਦੂਰੀ ਕਰਦਾ ਹੈ ।

ਕੀ ਆਖਿਆ ਏ. ਐਸ. ਆਈ. ਨੇ

ਉਕਤ ਪਕੜੇ ਗਏ ਨਸ਼ਾ ਤਸਕਰ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਥਾਣਾ ਮਨੀਮਾਜਰਾ ਦੇ ਏ. ਐੱਸ. ਆਈ. ਮਨੀਸ਼ ਨੇ ਦੱਸਿਆ ਕਿ ਲੰਘੇ ਦਿਨੀਂ ਪੁਲਿਸ ਟੀਮ ਐੱਮ. ਐੱਚ. ਸੀ., ਮਨੀਮਾਜਰਾ ਵਿਖੇ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਜਦੋਂ ਗਸ਼ਤ `ਤੇ ਸੀ ਤਾਂ ਇਸ ਦੌਰਾਨ ਟੀ-ਪੁਆਇੰਟ ਨੇੜੇ ਸ਼ੱਕੀ ਹਾਲਤ `ਚ ਘੁੰਮ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਮੀ ਲਿਫ਼ਾਫ਼ੇ ਵਿੱਚੋਂ 13.76 ਗ੍ਰਾਮ ਹੈਰੋਇਨ (Heroin) ਬਰਾਮਦ ਹੋਈ । ਇਸ ਮਾਮਲੇ ਵਿੱਚ ਪੁਲਿਸ ਥਾਣਾ ਮਨੀਮਾਜਰਾ ਵਿਖੇ ਮੁਲਜ਼ਮ ਖਿ਼ਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਦੀ ਧਾਰਾ 21 ਤਹਿਤ ਐੱਫ. ਆਈ. ਆਰ. ਨੰਬਰ 84 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Related Post

Instagram